ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਤੋੜੀ ਚੁੱਪ
Wednesday, Jul 08, 2026 - 11:30 AM (IST)
ਨਵੀਂ ਦਿੱਲੀ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਅਤੇ ਰਾਜਨੇਤਾ ਹੇਮਾ ਮਾਲਿਨੀ ਨੇ ਆਪਣੇ ਮਰਹੂਮ ਪਤੀ ਅਤੇ ਮਸ਼ਹੂਰ ਅਦਾਕਾਰ ਧਰਮਿੰਦਰ ਵੱਲੋਂ ਦਿੱਤੇ ਗਏ ਆਖਰੀ ਸੁਨੇਹੇ ਬਾਰੇ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ 24 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ
ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਧਰਮਿੰਦਰ ਨੇ ਆਪਣੇ ਆਖਰੀ ਸੁਨੇਹੇ ਵਿੱਚ ਕਿਹਾ ਸੀ ਕਿ ਭਾਵੇਂ ਕੁੱਝ ਵੀ ਹੋ ਜਾਏ ਪਰਿਵਰ ਨਾਲ ਰਹਿਣਾ। ਕਿੰਨਾ ਵੀ ਕੰਮ ਹੋਵੇ ਪਰਿਵਾਰ ਨੂੰ ਪਹਿਲ ਦੇਣਾ। ਇਸ ਦੌਰਾਨ ਅਦਾਕਾਰਾ ਨੇ ਸੰਨੀ ਅਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਗੱਲ ਕਰਦਿਆਂ ਕਿਹਾ ਕਿ ਸੰਨੀ ਅਤੇ ਬੌਬੀ ਦੋਵੇਂ ਬਹੁਤ ਹੀ ਵਧੀਆ ਇਨਸਾਨ ਹਨ। ਅਸੀਂ ਸਾਰੇ ਇਕੱਠੇ ਹਾਂ। ਅਸੀਂ ਦਿਖਾਵਾ ਨਹੀਂ ਕਰਦੇ। ਸਾਡੇ ਵਿਚਕਾਰ ਇੱਕ ਮਜ਼ਬੂਤ ਰਿਸ਼ਤਾ ਹੈ ਅਤੇ ਅਸੀਂ ਇੱਕ ਖੁਸ਼ਹਾਲ ਪਰਿਵਾਰ ਹਾਂ।
ਇਹ ਵੀ ਪੜ੍ਹੋ: 'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ ਅਦਾਕਾਰ ਦਾ ਵੱਡਾ ਖੁਲਾਸਾ
ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਜਦੋਂ ਸੰਨੀ ਦਿਓਲ ਅਤੇ ਹੇਮਾ ਮਾਲਿਨੀ ਨੇ ਵੱਖ-ਵੱਖ ਪ੍ਰਾਰਥਨਾ ਸਭਾਵਾਂ ਰੱਖੀਆਂ ਸਨ, ਤਾਂ ਦੋਵਾਂ ਪਰਿਵਾਰਾਂ ਵਿੱਚ ਦੂਰੀਆਂ ਦੀਆਂ ਚਰਚਾਵਾਂ ਛਿੜ ਗਈਆਂ ਸਨ। ਹਾਲਾਂਕਿ, ਹੇਮਾ ਮਾਲਿਨੀ ਨੇ ਬਾਅਦ ਵਿੱਚ ਇਨ੍ਹਾਂ ਅਫਵਾਹਾਂ ਨੂੰ ਗਲਤ ਦੱਸਿਆ ਸੀ।
ਇਹ ਵੀ ਪੜ੍ਹੋ: ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਬਹੁਤ ਖੁਸ਼ ਹਾਂ'
ਦੱਸ ਦੇਈਏ ਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ 1980 ਵਿੱਚ ਵਿਆਹ ਕਰਵਾਇਆ ਸੀ। ਧਰਮਿੰਦਰ ਦੇ ਪਹਿਲੇ ਵਿਆਹ ਤੋਂ 4 ਬੱਚੇ ਹਨ (ਜਿਨ੍ਹਾਂ ਵਿੱਚ ਸੰਨੀ, ਬੌਬੀ, ਵਿਜੇਤਾ ਅਤੇ ਅਜੀਤਾ ਦਿਓਲ ਹਨ), ਜਦਕਿ ਹੇਮਾ ਮਾਲਿਨੀ ਨਾਲ ਉਨ੍ਹਾਂ ਦੀਆਂ 2 ਬੇਟੀਆਂ, ਈਸ਼ਾ ਅਤੇ ਅਹਾਨਾ ਦਿਓਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
