ਆਸਥਾ ਤੇ ਦਮਦਾਰ ਕਹਾਣੀ ਦੇ ਨਾਲ ਵਾਪਸ ਆ ਰਹੀ ਹੈ ਜੂਨੀਅਰ NTR ਤੇ ਤ੍ਰਿਵਿਕਰਮ ਸ਼੍ਰੀਨਿਵਾਸ ਦੀ ਜੋੜੀ
Wednesday, Jul 01, 2026 - 11:26 AM (IST)
ਮੁੰਬਈ- ਵਰ੍ਹਿਆਂ ਦੀ ਉਡੀਕ ਅਤੇ ਫੈਨਜ਼ ਵਿਚਕਾਰ ਲਗਾਤਾਰ ਹੋਣ ਵਾਲੀਆਂ ਚਰਚਾਵਾਂ ਤੋਂ ਬਾਅਦ ‘ਮੈਨ ਆਫ਼ ਮਾਸਿਸ’ ਜੂਨੀਅਰ ਐੱਨ. ਟੀ. ਆਰ. ਅਤੇ ਕਮਾਲ ਦੇ ਡਾਇਰੈਕਟਰ ਤ੍ਰਿਵਿਕਰਮ ਸ਼੍ਰੀਨਿਵਾਸ ਅਧਿਕਾਰਤ ਤੌਰ ’ਤੇ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਨਪਸੰਦ ਫ਼ਿਲਮਾਂ ਵਿਚੋਂ ਇਕ ਲਈ ਮੁੜ ਇਕੱਠੇ ਆ ਰਹੇ ਹਨ।

‘ਅਰਵਿੰਦਾ ਸਮੇਤਾ ਵੀਰਾ ਰਾਘਵਾ’ ਦੀ ਕਾਮਯਾਬੀ ਤੋਂ ਬਾਅਦ ਦੋਵਾਂ ਦੀ ਜੋੜੀ ਵੱਡੇ ਫ਼ਿਲਮੀ ਸਫ਼ਰ ’ਤੇ ਨਿਕਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪ੍ਰਾਜੈਕਟ ਦਾ ਅਧਿਕਾਰਤ ਐਲਾਨ ਖੁਦ ਜੂਨੀਅਰ ਐੱਨ. ਟੀ. ਆਰ. ਨੇ ਆਪਣੇ ਐਕਸ ਅਕਾਊਂਟ ’ਤੇ ਕੀਤਾ ਹੈ। ਫ਼ਿਲਮ ਦੇ ਪੋਸਟਰ ਵਿਚ ਇਕ ਤ੍ਰਿਸ਼ੂਲ ਤੇ ਨੇਜ਼ਾ ਡੀ. ਐੱਨ. ਏ. ਡਿਜ਼ਾਈਨ ਦੇ ਨਾਲ ਜੁੜੇ ਨਜ਼ਰ ਆ ਰਹੇ ਹਨ, ਜਿਸ ਉੱਪਰ ਇਕ ਦਿਲਚਸਪ ਟੈਗਲਾਈਨ ਲਿਖੀ ਹੈ— “ਇਕ ਤ੍ਰਿਸ਼ੂਲ, ਇਕ ਉਦੇਸ਼... ਇਕ ਦੈਵਿਕ ਹਿਸਾਬ-ਕਿਤਾਬ।” ਮੇਕਰਸ ਇਸ ਫ਼ਿਲਮ ਨੂੰ ਪੌਰਾਣਿਕ ਕਥਾਵਾਂ ਤੋਂ ਪ੍ਰੇਰਿਤ ਇਕ ਬਹੁਤ ਵੱਡਾ ਤੇ ਸ਼ਾਨਦਾਰ ਪ੍ਰਾਜੈਕਟ ਦੱਸ ਰਹੇ ਹਨ।
