‘ਵਿਕਰਮ ਵੇਧਾ’ ਦੇ ਕ੍ਰੇਜ਼ ਤੋਂ ਬਾਅਦ ਰੋਹਿਤ ਸਰਾਫ਼ ਨੇ ਸਾਂਝਾ ਕੀਤਾ ਅਨੁਭਵ, ਆਖੀਆਂ ਇਹ ਗੱਲਾਂ
10/09/2022 6:01:38 PM

ਮੁੰਬਈ (ਬਿਊਰੋ) - ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ 30 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ-ਗਾਇਤਰੀ ਨੇ ਕੀਤਾ ਹੈ। ਉਥੇ ਹੀ ਆਪਣੀ ਨੈਸ਼ਨਲ ਕ੍ਰਸ਼ ਇਮੇਜ ਲਈ ਜਾਣੇ ਜਾਂਦੇ ਅਭਿਨੇਤਾ ਰੋਹਿਤ ਸਰਾਫ ਫ਼ਿਲਮ ‘ਵਿਕਰਮ ਵੇਧਾ’ ’ਚ ਸੈਫ ਅਲੀ ਖ਼ਾਨ ਤੇ ਰਿਤਿਕ ਰੋਸ਼ਨ ਦੇ ਨਾਲ ਨਜ਼ਰ ਆ ਰਹੇ ਹਨ। ਇਸ ਫ਼ਿਲਮ ’ਚ ਨਿਭਾਏ ਗਏ ਉਨ੍ਹਾਂ ਦੇ ਕਿਰਦਾਰ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਫ਼ਿਲਮ ’ਚ ਉਹ ਰਿਤਿਕ ਰੋਸ਼ਨ ਦੇ ਭਰਾ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਆਪਣਾ ਅਨੁਭਵ ਸਾਂਝਾ ਕਰਦੇ ਹੋਏ ਅਦਾਕਾਰ ਨੇ ਕਿਹਾ,‘‘ਪਿਛਲਾ ਹਫ਼ਤਾ ਮੇਰੇ ਲਈ ਬਹੁਤ ਚੰਗਾ ਰਿਹਾ। ‘ਵਿਕਰਮ ਵੇਧਾ’ ਵਰਗੀ ਫ਼ਿਲਮ ਦਾ ਹਿੱਸਾ ਬਣਨਾ ਮੇਰੇ ਲਈ ਇਕ ਟ੍ਰੀਟ ਸੀ ਅਤੇ ਮੈਨੂੰ ਇਕ ਅਭਿਨੇਤਾ ਦੇ ਰੂਪ ’ਚ ਖੋਜ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਹ ਚੁਣੌਤੀਪੂਰਨ ਸੀ ਪਰ ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। 'ਵੇਧਾ' ਫ਼ਿਲਮ ’ਚ ਨਿਭਾਇਆ ਮੇਰਾ ਕਿਰਦਾਰ ਹਮੇਸ਼ਾ ਮੇਰੇ ਦਿਲ ’ਚ ਰਹੇਗਾ। ਹੁਣ ਮੈਂ ਵਧੇਰੇ ਰਿਸਕ ਲੈਣ ਲਈ ਉਤਸ਼ਾਹਿਤ ਹਾਂ ਕਿਉਂਕਿ ਇਹ ਮੇਰਾ ਆਤਮਵਿਸ਼ਵਾਸ ਵਧਾਉਂਦਾ ਹੈ। ‘ਵਿਕਰਮ ਵੇਧਾ’ ਨੂੰ ਹਾਉਸਫੁੱਲ ਦਰਸ਼ਕ ਮਿਲ ਗਏ ਹਨ ਤੇ ਸਿਰਫ਼ ਕੁਝ ਦਿਨਾਂ ਲਈ ਬਾਹਰ ਹੋਣ ਦੇ ਬਾਵਜੂਦ ਟ੍ਰੈਂਡ ਕਰ ਰਿਹਾ ਹੈ। ਰੋਹਿਤ ਸਰਾਫ ਆਪਣੇ ਹਿੱਟ ਸ਼ੋਅ ‘ਮਿਸਮੈਚਡ ਸੀਜ਼ਨ 2’ ਦੇ ਨਾਲ ‘ਇਸ਼ਕ ਵਿਸ਼ਕ ਰੀਬਾਉਂਡ’ ’ਚ ਵੀ ਨਜ਼ਰ ਆਉਣਗੇ।
ਦੱਸ ਦਈਏ ਕਿ ਫ਼ਿਲਮ ‘ਵਿਕਰਮ ਵੇਧਾ’ 8ਵੇਂ ਦਿਨ ਬਾਕਸ ਆਫਿਸ ’ਤੇ ਕਮਜ਼ੋਰ ਨਜ਼ਰ ਆਈ। ਇਹ ਫ਼ਿਲਮ ਬਾਕਸ ਆਫਿਸ ’ਤੇ 100 ਕਰੋੜ ਰੁਪਏ ਦੀ ਕਮਾਈ ਕਰਨ ’ਚ ਸੰਘਰਸ਼ ਕਰ ਰਹੀ ਹੈ, ਜਦਕਿ ਇਸ ਫ਼ਿਲਮ ’ਚ ਰਿਤਿਕ ਰੌਸ਼ਨ ਤੋਂ ਇਲਾਵਾ ਸੈਫ ਅਲੀ ਖ਼ਾਨ ਵਰਗੇ ਦੋ ਵੱਡੇ ਕਲਾਕਾਰਾਂ ਦੀ ਅਹਿਮ ਭੂਮਿਕਾ ਸੀ।
ਜ਼ਿਕਰਯੋਗ ਹੈ ਕਿ ‘ਵਿਕਰਮ ਵੇਧਾ’ ਤਾਮਿਲ ਫ਼ਿਲਮ ਦੀ ਰੀਮੇਕ ਹੈ, ਜੋ 2017 ’ਚ ਇਸੇ ਨਾਂ ਨਾਲ ਬਣੀ ਸੀ। ਹੁਣ ਇਸ ਦਾ ਹਿੰਦੀ ਰੀਮੇਕ ਬਣਾਇਆ ਗਿਆ ਸੀ। ਰੀਮੇਕ ਨੂੰ ਚੰਗੇ ਰੀਵਿਊਜ਼ ਵੀ ਮਿਲੇ ਸਨ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਵੱਡੀ ਕਮਾਈ ਕਰਨ ’ਚ ਅਸਫ਼ਲ ਸਾਬਿਤ ਹੋ ਰਹੀ ਹੈ।