ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਇਸ ਪੰਜਾਬੀ ਗਾਇਕ ਨੇ ਕੀਤਾ ਨਾਮਕਰਨ

Tuesday, Nov 12, 2024 - 03:39 PM (IST)

ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਇਸ ਪੰਜਾਬੀ ਗਾਇਕ ਨੇ ਕੀਤਾ ਨਾਮਕਰਨ

ਮੁੰਬਈ- ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ ਅਦਾਕਾਰਾ ਹਾਲ ਹੀ 'ਚ ਦੂਜੀ ਵਾਰ ਮਾਂ ਬਣੀ ਹੈ। ਇਹ ਖਬਰ ਇਕ ਵੀਡੀਓ ਰਾਹੀਂ ਸਾਹਮਣੇ ਆਈ ਹੈ। ਜਿਸ 'ਚ ਉਹ ਪੰਜਾਬੀ ਗਾਇਕ ਬੱਬੂ ਮਾਨ ਅਤੇ ਆਪਣੇ ਪਤੀ ਵੀਰ ਸਾਹੂ ਨਾਲ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਕਾਜੋਲ ਦੇ 14 ਸਾਲਾ ਪੁੱਤਰ ਯੁਗ ਦੀ ਹੈ ਗਰਲਫ੍ਰੈਂਡ! ਪਿਤਾ ਨਾਲ ਸਾਂਝੀ ਕੀਤੀ ਲਵ ਲਾਈਫ

ਸਪਨਾ ਚੌਧਰੀ ਦੂਜੀ ਵਾਰ ਬਣੀ ਹੈ ਮਾਂ 
ਸਪਨਾ ਚੌਧਰੀ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਇੱਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਜਿਸ 'ਚ ਉਹ ਆਪਣੇ ਪਤੀ ਤੇ ਗਾਇਕ ਬੱਬੂ ਮਾਨ ਨਾਲ ਸਟੇਜ 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਬੱਬੂ ਮਾਨ ਨੇ ਸਪਨਾ ਦੇ ਦੂਜੇ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਹ ਅਤੇ ਵੀਰ ਸਾਹੂ ਦੂਜੇ ਪੁੱਤਰ ਦੇ ਮਾਤਾ-ਪਿਤਾ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 11 ਨਵੰਬਰ 2024 ਦੀ ਹੈ ਜਦੋਂ ਬੱਬੂ ਮਾਨ ਵੀਰ ਸਾਹੂ ਦੇ ਪਿੰਡ ਗਿਆ ਸੀ। ਇੱਥੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਮਕਰਨ ਲਈ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਸੀ। ਇਸ 'ਚ ਗਾਇਕ ਬੱਬੂ ਮਾਨ ਨੇ ਵੀ ਪਰਫਾਰਮ ਕੀਤਾ।

 

 
 
 
 
 
 
 
 
 
 
 
 
 
 
 
 

A post shared by Sapna Choudhary (@sapnachoudharyfandom)


ਬੱਬੂ ਮਾਨ ਨੇ ਸਪਨਾ ਦੇ ਪੁੱਤਰ ਦੇ ਨਾਂ ਦਾ ਕੀਤਾ ਖੁਲਾਸਾ 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਬੱਬੂ ਮਾਨ ਦਾ ਕਹਿਣਾ ਹੈ ਕਿ ਸਪਨਾ ਅਤੇ ਵੀਰ ਦੇ ਘਰ ਇਕ ਹੋਰ ਪੁੱਤਰ ਨੇ ਜਨਮ ਲਿਆ ਹੈ। ਜਿਸ ਨੂੰ ‘ਸ਼ਾਹ ਵੀਰ’ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕ ਜ਼ੋਰ-ਜ਼ੋਰ ਨਾਲ ਤਾੜੀਆਂ ਵਜਾਉਣ ਲੱਗੇ। ਸਪਨਾ ਅਤੇ ਵੀਰ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਹੁਣ ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਚਰਚਾ 'ਚ ਹੈ। ਇਕ ਪਾਸੇ ਫੈਨਜ਼ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ। ਦੂਜੇ ਪਾਸੇ ਲੋਕ ਇਹ ਵੀ ਪੁੱਛ ਰਹੇ ਹਨ ਕਿ ਉਸ ਨੇ ਆਪਣੀ ਦੂਜੀ ਪ੍ਰੈਗਨੈਂਸੀ ਕਿਉਂ ਲੁਕਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Priyanka

Content Editor

Related News