ਪੰਜਾਬੀ ਗਾਇਕ ਹਰਸਿਮਰਨ ਦਾ ਗੀਤ ‘ਤਾਰੀਫਾਂ’ ਰਿਲੀਜ਼ (ਵੀਡੀਓ)

10/14/2021 2:52:44 PM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਹਰਸਿਮਰਨ ਦਾ ਨਵਾਂ ਗੀਤ ‘ਤਾਰੀਫਾਂ’ ਰਿਲੀਜ਼ ਹੋ ਗਿਆ ਹੈ। 13 ਅਕਤੂਬਰ ਨੂੰ ਇਹ ਗੀਤ ਫ਼ਿਲਮੀ ਲੋਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਇਨ੍ਹਾਂ ਕਾਰਨਾਂ ਕਰਕੇ ਤੁਸੀਂ ਜ਼ਰੂਰ ਦੇਖਣਾ ਚਾਹੋਗੇ ਫ਼ਿਲਮ ‘ਹੌਂਸਲਾ ਰੱਖ’!

‘ਤਾਰੀਫਾਂ’ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਹਰਸਿਮਰਨ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ’ਚ ਹਰਸਿਮਰਨ ਦੀ ਮਾਡਲ ਰੀਮਾ ਮੋਂਗਾ ਨਾਲ ਜੋੜੀ ਵੀ ਕਾਫੀ ਸ਼ਾਨਦਾਰ ਲੱਗ ਰਹੀ ਹੈ।

ਗੀਤ ਦੇ ਪਿਆਰੇ ਬੋਲ ਜੀਤ ਸੰਧੂ ਨੇ ਲਿਖੇ ਹਨ। ਇਸ ਨੂੰ ਸੰਗੀਤ ਬਲੈਕਲਾਈਫ ਸਟੂਡੀਓਜ਼ ਨੇ ਦਿੱਤਾ ਹੈ। ਗੀਤ ਦੀ ਵੀਡੀਓ ਕੁਰਾਨ ਤੇ ਹਰਜੋਤ ਨੇ ਡਾਇਰੈਕਟ ਕੀਤੀ ਹੈ।

ਦੱਸ ਦੇਈਏ ਕਿ ਲੰਮੇ ਸਮੇਂ ਬਾਅਦ ਹਰਸਿਮਰਨ ਦਾ ਕੋਈ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News