ਆਉਂਦੇ ਸ਼ੁੱਕਰਵਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਹਰਸਿਮਰਨ ਤੇ ਮੈਂਡੀ ਤੱਖੜ ਦੀ ਫ਼ਿਲਮ 'ਮਿਸਟਰ ਸ਼ੁਦਾਈ'
Sunday, Jun 16, 2024 - 09:50 AM (IST)
ਜਲੰਧਰ (ਬਿਊਰੋ)–ਪੰਜਾਬੀ ਫ਼ਿਲਮ 'ਮਿਸਟਰ ਸ਼ੁਦਾਈ' ਇਸ ਸ਼ੁੱਕਰਵਾਰ ਯਾਨੀ 21 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ 'ਚ ਹਰਸਿਮਰਨ ਤੇ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਹਰਜੋਤ ਸਿੰਘ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਕੁਰਾਨ ਢਿੱਲੋਂ ਤੇ ਹਰਜੋਤ ਸਿੰਘ ਵਲੋਂ ਲਿਖੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ- ਕੰਗਨਾ ਨੂੰ ਤਾਂ ਥੱਪੜ ਹੀ ਪਿਆ ਹੈ ਪਰ, ਜ਼ਿੰਦਾ ਹੈ : ਸਵਰਾ
ਫ਼ਿਲਮ ਦੇ ਜਿਥੇ ਟਰੇਲਰ ਨੂੰ ਦਰਸ਼ਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ, ਉਥੇ ਹੀ ਇਸ ਦੇ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਹੁਣ ਤਕ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾਂ ਗੀਤ 'ਪਿਆਰ ਪਿਆਰ' ਹੈ ਤੇ ਦੂਜਾ ਗੀਤ ਕੁਝ ਘੰਟੇ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਸਮਝੇ ਸਮਝੇ' ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਫ਼ਿਲਮ 'ਚ ਹਰਸਿਮਰਨ ਪਹਿਲੀ ਵਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ ਤੇ ਉਨ੍ਹਾਂ ਵਲੋਂ ਫਿਲਮ 'ਚ ਇਕ ਨਹੀਂ, ਸਗੋਂ 5 ਕਿਰਦਾਰ ਨਿਭਾਏ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ OTT 3' 'ਚ TV ਦੀ ਇਹ ਨੂੰਹ ਲਾਏਗੀ ਹੌਟਨੈੱਸ ਦਾ ਜਲਵਾ, ਅਨਿਲ ਕਪੂਰ ਦੇ ਸ਼ੋਅ ਦੀ ਵਧਾਏਗੀ ਰੌਣਕ!
ਫ਼ਿਲਮ ਦੇ ਟਰੇਲਰ 'ਚ ਨਜ਼ਰ ਆਉਂਦਾ ਹੈ ਕਿ ਹਰਸਿਮਰਨ ਖ਼ੁਦਕੁਸ਼ੀ ਕਰਨਾ ਚਾਹੁੰਦਾ ਹੈ, ਹਾਲਾਂਕਿ ਅਜਿਹਾ ਉਹ ਕਿਉਂ ਕਰ ਰਿਹਾ ਹੈ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਹ 15 ਮਿੰਟ ਮਰ ਕੇ ਮੁੜ ਜਿਊਂਦਾ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਸ ਨੂੰ ਕੁਝ ਆਤਮਾਵਾਂ ਵੀ ਦਿਸਣ ਲੱਗਦੀਆਂ ਹਨ, ਜੋ ਹਰਸਿਮਰਨ ਨੂੰ ਆਪਣੇ ਕੰਟਰੋਲ 'ਚ ਲੈ ਲੈਂਦੀਆਂ ਹਨ। ਹੁਣ ਇਹ ਆਤਮਾਵਾਂ ਕਿਵੇਂ ਦੂਰ ਜਾਣਗੀਆਂ ਜਾਂ ਕਿਵੇਂ ਹਰਸਿਮਰਨ ਨੂੰ ਇਨ੍ਹਾਂ ਤੋਂ ਛੁਟਕਾਰਾ ਮਿਲੇਗਾ, ਇਸ ਲਈ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰਨੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ- ਜੌਰਜੀਆ ਨਾਲ PM ਮੋਦੀ ਦੀ ਵੀਡੀਓ ਵੇਖ ਬੋਲੀ ਕੰਗਨਾ ਰਣੌਤ, ਕਿਹਾ- ਉਹ ਔਰਤਾਂ ਨੂੰ ਮਹਿਸੂਸ ਕਰਵਾਉਂਦੇ ਨੇ...
ਫ਼ਿਲਮ ਨੂੰ ਮੋਹਨਬੀਰ ਸਿੰਘ ਬਲ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਜਸਕਰਨ ਵਾਲੀਆ ਤੇ ਅੰਮ੍ਰਿਤਪਾਲ ਖਿੰਡਾ ਇਸ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦਾ ਟਰੇਲਰ ਇਕ ਤਾਜ਼ਗੀ ਭਰਿਆ ਅਹਿਸਾਸ ਦੇ ਰਿਹਾ ਹੈ। ਵਿਸ਼ੇ ਵਜੋਂ ਫਿਲਮ ਆਮ ਪੰਜਾਬੀ ਫਿਲਮਾਂ ਤੋਂ ਹੱਟ ਕੇ ਨਜ਼ਰ ਆ ਰਹੀ ਹੈ, ਜਿਹੜੀ ਦੁਨੀਆ ਭਰ 'ਚ 21 ਜੂਨ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।