'ਹੈਰੀ ਪੋਟਰ' ਦੇ ਮਸ਼ਹੂਰ ਅਦਾਕਾਰ ਪੌਲ ਰਿਟਰ ਦਾ ਹੋਇਆ ਦਿਹਾਂਤ

4/7/2021 2:53:29 PM

ਮੁੰਬਈ (ਬਿਊਰੋ) : ਮਸ਼ਹੂਰ ਬ੍ਰਿਟਿਸ਼ ਅਦਾਕਾਰ ਪੌਲ ਰਿਟਰ ਦਾ ਮੰਗਲਵਾਰ ਨੂੰ 54 ਸਾਲਾਂ ਦੀ ਉਮਰ 'ਚ ਬ੍ਰੇਨ ਟਿਊਮਰ ਕਾਰਨ ਦਿਹਾਂਤ ਹੋ ਗਿਆ। ਸਾਲ 2009 'ਚ ਆਈ ਹਾਲੀਵੁੱਡ ਫ਼ਿਲਮ 'ਹੈਰੀ ਪੋਟਰ' ਦੀ ਫ੍ਰੈਂਚਾਇਜ਼ੀ ਸਮੇਤ 'ਚਰਨੋਬਲ' ਅਤੇ 'ਦਿ ਹਾਫ ਬਲੱਡ ਪ੍ਰਿੰਸ' ਵਰਗੀਆਂ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।

ਪੌਲ ਰਿਟਰ ਇੱਕ ਸ਼ਾਨਦਾਰ ਅਦਾਕਾਰ ਸੀ। ਫ਼ਿਲਮ 'ਹੈਰੀ ਪੋਟਰ' 'ਚ ਉਨ੍ਹਾਂ ਦੇ ਕਿਰਦਾਰ ਲਈ ਪੌਲ ਰਿਟਰ ਦੀ ਕਾਫ਼ੀ ਤਾਰੀਫ਼ ਹੋਈ ਸੀ। ਰਿਟਰ ਦੇ ਪ੍ਰਤੀਨਿਧੀ ਨੇ ਦਿੱਤੇ ਇੱਕ ਬਿਆਨ 'ਚ ਕਿਹਾ, 'ਇਹ ਦੱਸ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਪੌਲ ਰਿਟਰ ਦੀ ਬੀਤੀ ਰਾਤ ਮੌਤ ਹੋ ਗਈ ਹੈ। ਪੌਲ ਰਿਟਰ ਦੀ ਮੌਤ ਉਨ੍ਹਾਂ ਦੇ ਘਰ 'ਚ ਹੋਈ ਹੈ।"

ਪੌਲ ਰਿਟਰ ਦੇ ਨੁਮਾਇੰਦੇ ਨੇ ਅੱਗੇ ਕਿਹਾ, "ਉਹ 54 ਸਾਲਾਂ ਦੇ ਸੀ ਤੇ ਬ੍ਰੇਨ ਟਿਊਮਰ ਨਾਲ ਲੜ੍ਹ ਰਹੇ ਸੀ। ਪੌਲ ਰਿਟਰ ਇਕ ਕਮਾਲ ਦੇ ਅਦਾਕਾਰ ਸੀ। ਉਨ੍ਹਾਂ ਨੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ। ਪੌਲ ਰਿਟਰ ਨੇ ਸਿਨੇਮਾ ਦੇ ਨਾਲ-ਨਾਲ ਥੀਏਟਰ 'ਚ ਵੀ ਕੰਮ ਕੀਤਾ। 'ਹੈਰੀ ਪੋਟਰ' 'ਚ ਇੱਕ ਅਹਿਮ ਭੂਮਿਕਾ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੇ ਸਾਲ 2008 ਦੀ ਜੇਮਜ਼ ਬਾਂਡ ਦੀ ਫ਼ਿਲਮ 'ਕਵੈਂਟਮ ਔਫ ਸੋਲੇਸ' 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੌਲ ਰਿਟਰ ਦਾ ਜਨਮ 20 ਦਸੰਬਰ 1966 ਨੂੰ ਗ੍ਰੇਵਸੈਂਡ, ਕੈਂਟ 'ਚ ਹੋਇਆ ਸੀ।


sunita

Content Editor sunita