ਹਾਰਡੀ ਸੰਧੂ ਨੇ ਮੰਗੇਤਰ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਲਿਖੀ ਇਹ ਖ਼ਾਸ ਗੱਲ

11/11/2021 12:50:20 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਹਾਰਡੀ ਸੰਧੂ ਜੋ ਕਿ ਇੰਨੀਂ ਦਿਨੀਂ ਆਪਣੇ ਨਵੇਂ ਗੀਤ 'ਬਿਜਲੀ ਬਿਜਲੀ' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦਾ ਇਹ ਇਹ ਗੀਤ ਯੂਟਿਊਬ 'ਤੇ ਖੂਬ ਧਮਾਲ ਮਚਾ ਰਿਹਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ 'ਚ ਉਹ ਪਲਕ ਤਿਵਾਰੀ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਪਰ ਹਾਰਡੀ ਸੰਧੂ ਆਪਣੀ ਇੱਕ ਨਵੀਂ ਤਸਵੀਰ ਕਰਕੇ ਵੀ ਸੋਸ਼ਲ ਮੀਡੀਆ 'ਤੇ ਖੂਬ ਟਰੈਂਡ ਕਰ ਰਹੇ ਹਨ।

 PunjabKesari
ਦਰਅਸਲ, ਕੁਝ ਦਿਨ ਪਹਿਲਾਂ ਹੀ ਹਾਰਡੀ ਸੰਧੂ ਨੇ ਆਪਣੀ ਮੰਗੇਤਰ/ਪਤਨੀ Zenith Sidhu ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦੋਵੇਂ ਸਟਾਈਲਿਸ਼ ਆਊਟਫਿੱਟ 'ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੇ ਹਨ।

PunjabKesari

ਹਰ ਕੋਈ ਇਸ ਜੋੜੀ ਦੀ ਤਾਰੀਫ਼ ਕਰ ਰਿਹਾ ਹੈ। ਹਾਰਡੀ ਵੱਲੋਂ ਸ਼ੇਅਰ ਕੀਤੀ ਪੋਸਟ 'ਤੇ ਚਾਰ ਲੱਖ ਤੋਂ ਵੱਧ ਲਾਈਕਸ ਅਤੇ ਕੁਮੈਂਟ ਚੁੱਕੇ ਹਨ। ਦੱਸ ਦਈਏ ਹਾਰਡੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਹਾਰਡੀ ਸੰਧੂ ਦਾ ਅਸਲ ਨਾਂ ਹਰਵਿੰਦਰ ਸਿੰਘ ਸੰਧੂ ਹੈ। ਹਾਰਡੀ ਸੰਧੂ ਦਾ ਜਨਮ ਪਟਿਆਲਾ 'ਚ 6 ਸਤੰਬਰ 1986 ਨੂੰ ਹੋਇਆ ਸੀ। 

PunjabKesari

ਦੱਸਣਯੋਗ ਹੈ ਕਿ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਉਹ ਇੱਕ ਚੰਗੇ ਕ੍ਰਿਕੇਟਰ ਸਨ। ਉਹ ਆਪਣਾ ਕਰੀਅਰ ਕ੍ਰਿਕੇਟ ਖੇਤਰ 'ਚ ਬਨਾਉਣਾ ਚਾਹੁੰਦੇ ਸੀ ਪਰ ਇੱਕ ਹਾਦਸੇ ਨੇ ਉਨ੍ਹਾਂ ਨੂੰ ਗਾਇਕ ਬਣਾ ਦਿੱਤਾ। ਉਹ ਬਾਲੀਵੁੱਡ ਫ਼ਿਲਮ '83' ਨਾਲ ਇੱਕ ਵਾਰ ਫਿਰ ਤੋਂ ਆਪਣਾ ਕ੍ਰਿਕੇਟ ਖੇਡਣ ਦਾ ਸੁਫਨਾ ਪੂਰਾ ਕਰਦੇ ਹੋਏ ਨਜ਼ਰ ਆਉਣਗੇ।

PunjabKesari

ਉਹ ਇਸ ਫ਼ਿਲਮ 'ਚ Legendary Cricketer Madan Lal ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹਾਰਡੀ ਸੰਧੂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ 'ਬੈਕਬੋਨ', 'ਨਾਂਹ', 'ਕਯਾ ਬਾਤ ਹੈ', 'ਤਿੱਤਲੀਆਂ' ਵਰਗੇ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ 'ਚ ਵੀ ਗੀਤ ਗਾ ਚੁੱਕੇ ਹਨ।

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 


sunita

Content Editor

Related News