ਹਾਰਡੀ ਸੰਧੂ ਦਾ ਨਵਾਂ ਗਾਣਾ ‘ਬਿਜਲੀ ਬਿਜਲੀ’ 30 ਨੂੰ ਹੋਵੇਗਾ ਰਿਲੀਜ਼

Sunday, Oct 24, 2021 - 04:59 PM (IST)

ਹਾਰਡੀ ਸੰਧੂ ਦਾ ਨਵਾਂ ਗਾਣਾ ‘ਬਿਜਲੀ ਬਿਜਲੀ’ 30 ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਕਾਰਾ ਹਾਰਡੀ ਸੰਧੂ ਲੰਮੇ ਸਮੇਂ ਬਾਅਦ ਆਪਣਾ ਸਿੰਗਲ ਟਰੈਕ ਰਿਲੀਜ਼ ਕਰਨ ਜਾ ਰਹੇ ਹਨ। ਹਾਰਡੀ ਸੰਧੂ ਦੇ ਗਾਣੇ ਦਾ ਟਾਈਟਲ ‘ਬਿਜਲੀ ਬਿਜਲੀ’ ਹੈ। ਗਾਣੇ ਦੇ ਨਾਮ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਪਾਰਟੀ ਸੌਂਗ ਹੋਵੇਗਾ। ਹਾਰਡੀ ਸੰਧੂ ਆਪਣੀ ਪੁਰਾਣੀ ਟੀਮ ਦੇ ਨਾਲ ਹੀ ਗੀਤ ’ਚ ਕੋਲੈਬੋਰੇਸ਼ਨ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੱਲ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਗੀਤ ‘ਪਿੰਡ ਪਿੰਡ’

ਹਰ ਵਾਰ ਦੀ ਤਰ੍ਹਾਂ ਹਾਰਡੀ ਦੇ ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਤੇ ਬੀ ਪਰਾਕ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ। ਅਰਵਿੰਦਰ ਖਹਿਰਾ ਨੇ ਗਾਣੇ ਦੀ ਵੀਡੀਓ ਤਿਆਰ ਕੀਤੀ ਹੈ। ਹਾਰਡੀ ਸੰਧੂ ਦਾ ਇਹ ਗਾਣਾ 30 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਦੂਜੇ ਪਾਸੇ ਹਾਰਡੀ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਲਈ ਵੀ ਚਰਚਾ ’ਚ ਹਨ। ਹਾਰਡੀ ਫ਼ਿਲਮ ‘83’ ’ਚ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 
 
 

A post shared by Harrdy Sandhu (@harrdysandhu)

ਇਹ ਫ਼ਿਲਮ ਇਸ ਸਾਲ ਕ੍ਰਿਸਮਸ ਮੌਕੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਹਾਲ ਫ਼ਿਲਮ ਤੋਂ ਪਹਿਲਾ ਇੰਤਜ਼ਾਰ ਹਾਰਡੀ ਦੇ ਗੀਤ ‘ਬਿਜਲੀ-ਬਿਜਲੀ’ ਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News