ਹਾਰਡੀ ਸੰਧੂ ਨੂੰ ਦੋਸਤਾਂ ਨੇ ਦਿੱਤਾ ਇਹ ਪਿਆਰਾ ਬਰਥਡੇਅ ਸਰਪ੍ਰਾਈਜ਼, ਤਸਵੀਰਾਂ ਵਾਇਰਲ

Monday, Sep 07, 2020 - 10:23 AM (IST)

ਹਾਰਡੀ ਸੰਧੂ ਨੂੰ ਦੋਸਤਾਂ ਨੇ ਦਿੱਤਾ ਇਹ ਪਿਆਰਾ ਬਰਥਡੇਅ ਸਰਪ੍ਰਾਈਜ਼, ਤਸਵੀਰਾਂ ਵਾਇਰਲ

ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਹੈਂਡਸਮ ਅਤੇ ਨਾਮੀ ਗਾਇਕ ਹਾਰਡੀ ਸੰਧੂ ਨੇ ਬੀਤੇਂ ਦਿਨੀਂ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਹਾਰਡੀ ਸੰਧੂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਹਾਰਡੀ ਸੰਧੂ ਨੇ ਚੰਡੀਗੜ੍ਹ ‘ਚ ਦੋਸਤਾਂ ਨਾਲ ਆਪਣਾ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਹਾਰਡੀ ਸੰਧੂ ਦੇ ਦੋਸਤਾਂ ਨੇ ਉਨ੍ਹਾਂ ਦੇ ਜਨਮਦਿਨ ‘ਤੇ ਬਹੁਤ ਪਿਆਰਾ ਜਿਹਾ ਬਰਥਡੇਅ ਸਰਪ੍ਰਾਈਜ਼ ਦਿੱਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
 

 
 
 
 
 
 
 
 
 
 
 
 
 
 

Happy Birthday to me. Not counting this year to my age. 🤪

A post shared by Harrdy Sandhu (@harrdysandhu) on Sep 5, 2020 at 12:59pm PDT

ਤਸਵੀਰਾਂ ‘ਚ ਹਾਰਡੀ ਸੰਧੂ ਆਪਣੇ ਦੋਸਤਾਂ ਨਾਲ ਖ਼ੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਸੀ- ‘ਹੈਪੀ ਬਰਥਡੇਅ ਟੂ ਮੀ…ਮੈਂ ਇਸ ਸਾਲ ਆਪਣੀ ਉਮਰ ਨਹੀਂ ਗਿਣ ਰਿਹਾ।’ ਨਾਲ ਹੀ ਉਨ੍ਹਾਂ ਮਸਤੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਪੋਸਟ 'ਤੇ ਮਿਸ ਪੂਜਾ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਕੁਮੈਂਟਸ ਕਰਕੇ ਹਾਰਡੀ ਸੰਧੂ ਨੂੰ ਬਰਥਡੇਅ ਵਿਸ਼ ਕੀਤਾ। ਇਸ ਪੋਸਟ 'ਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ।
PunjabKesari
ਦੱਸ ਦਈਏ ਕਿ ਹਾਰਡੀ ਸੰਧੂ ਦਾ ਅਸਲ ਨਾਂ ਹਰਦਵਿੰਦਰ ਸਿੰਘ ਸੰਧੂ ਹੈ । ਕ੍ਰਿਕੇਟ ਖੇਡਦਿਆਂ ਲੱਗੀ ਸੱਟ ਨੇ ਹਾਰਡੀ ਨੂੰ ਖਿਡਾਰੀ ਤੋਂ ਗਾਇਕ ਬਣਾ ਦਿੱਤਾ ਤੇ ਹਾਰਡੀ ਨੇ ਹੁਣ ਬਾਲੀਵੁੱਡ ਵੱਲ ਵੀ ਰੁੱਖ ਕਰ ਲਿਆ ਹੈ।ਹਾਰਡੀ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਸਟਾਲਿਸ਼ ਲੁੱਕ ਲਈ ਵੀ ਜਾਣੇ ਜਾਂਦੇ ਹਨ। ਹਾਰਡੀ ਸੰਧੂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ।
PunjabKesari
ਭੀੜ ਤੋਂ ਵੱਖ ਹੋ ਕੇ ਚੱਲਣ ਵਾਲੇ ਹਾਰਡੀ ਸੰਧੂ ਦੇ ਗੀਤ 'ਸੋਚ' ਨੇ ਉਸ ਦੀ ਕਿਸਮਤ ਬਦਲੀ ਹੈ ਜਿਸ ਤੋਂ ਹਾਰਡੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਹਾਲਾਂਕਿ ਇਸ ਤੋਂ ਪਹਿਲਾਂ ਵੀ ਹਾਰਡੀ ਦੇ 4 ਗੀਤ ਰਿਲੀਜ਼ ਹੋ ਚੁੱਕੇ ਸਨ ਪਰ ਉਸ ਨੂੰ ਪਛਾਣ 'ਸੋਚ' ਗੀਤ ਤੋਂ ਮਿਲੀ।ਇਸ ਤੋਂ ਬਾਅਦ ਹਾਰਡੀ ਸੰਧੂ ਨੇ ਇਕ ਤੋਂ ਇਕ ਹਿੱਟ ਗੀਤ ਦਿੱਤੇ। 'ਜੋਕਰ', 'ਸਾਹ', 'ਨਾ ਜੀ ਨਾ', 'ਹੌਰਨ ਬਲੋਅ', 'ਬੈਕ ਬੌਰਨ' ਸਮੇਤ ਕਈ ਗੀਤ ਹਿਟ ਗੀਤਾਂ ਦੀ ਲਿਸਟ 'ਚ ਸ਼ਾਮਲ ਸਨ ।
PunjabKesari
ਪੰਜਾਬੀ ਫ਼ਿਲਮਾਂ 'ਚ ਨਹੀਂ ਮਿਲੀ ਕਾਮਯਾਬੀ
ਬੇਸ਼ਕ ਹਾਰਡੀ ਸੰਧੂ ਦਾ ਗਾਇਕੀ ਦਾ ਸਫ਼ਰ ਬਹੁਤ ਵਧੀਆ ਰਿਹਾ ਪਰ ਉਹ ਬਤੌਰ ਅਦਾਕਾਰ ਆਪਣੀ ਪਹਿਚਾਣ ਨਹੀਂ ਬਣਾ ਸਕੇ। ਆਪਣੇ ਹੁਣ ਤੱਕ ਦੇ ਸਫ਼ਰ 'ਚ ਹਾਰਡੀ ਨੇ ਦੋ ਪੰਜਾਬੀ ਫ਼ਿਲਮਾਂ ਸਾਈਨ ਕੀਤੀਆਂ। 'ਯਾਰਾ ਦਾ ਕੈਚ-ਅੱਪ' ਤੇ 'ਮੇਰਾ ਮਾਹੀ' ਨਾਂ ਦੀਆਂ ਇਹ ਦੋਵੇ ਫ਼ਿਲਮਾਂ ਬੁਰੀ ਤਰ੍ਹਾਂ ਫਲਾਪ ਰਹੀਆਂ। ਇਸ ਤੋਂ ਹਾਰਡੀ ਨੇ ਕੋਈ ਵੀ ਪੰਜਾਬੀ ਫ਼ਿਲਮ ਸਾਈਨ ਨਹੀਂ ਕੀਤੀ।
PunjabKesari
ਬਾਲੀਵੁੱਡ 'ਚ ਹੋਵੇਗੀ ਐਂਟਰੀ 
ਹਾਰਡੀ ਸੰਧੂ ਦੀ ਹੁਣ ਬਾਲੀਵੁੱਡ 'ਚ ਐਂਟਰੀ ਹੋਣ ਜਾ ਰਹੀ ਹੈ। ਹਾਰਡੀ ਸੰਧੂ ਨੇ ਇਸੇ ਸਾਲ '83' ਨਾਂ ਦੀ ਹਿੰਦੀ ਫ਼ਿਲਮ ਸਾਈਨ ਕੀਤੀ ਹੈ।ਜਿਸ 'ਚ ਹਾਰਡੀ ਨੇ ਮਦਨ ਲਾਲ ਦਾ ਕਿਰਦਾਰ ਨਿਭਾਇਆ ਹੈ। ਹਾਰਡੀ ਦੀ ਇਹ ਫਿਲਮ ਇਸੇ ਸਾਲ ਅਪ੍ਰੈਲ ਮਹੀਨੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਫ਼ਿਲਮ ਰਿਲੀਜ਼ ਨਾ ਹੋ ਸਕੀ।
PunjabKesari


author

sunita

Content Editor

Related News