ਗਣਤੰਤਰ ਦਿਵਸ ਮੌਕੇ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਨੇ ਤਿਰੰਗੇ ਝੰਡੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

Thursday, Jan 27, 2022 - 10:18 AM (IST)

ਗਣਤੰਤਰ ਦਿਵਸ ਮੌਕੇ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਨੇ ਤਿਰੰਗੇ ਝੰਡੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੇ ਬੀਤੇ ਦਿਨੀਂ ਗਣਤੰਤਰ ਦਿਵਸ ਮੌਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਹਰਨਾਜ਼ ਕੌਰ ਸੰਧੂ ਤਿਰੰਗੇ ਝੰਡੇ ਨੂੰ ਹੱਥ ’ਚ ਫੜੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’

ਹਰਨਾਜ਼ ਕੌਰ ਸੰਧੂ ਨੇ ਇਸ ਦੌਰਾਨ ਗਾਜਰੀ ਰੰਗ ਦੀ ਡਰੈੱਸ ਪਹਿਨੀ, ਜਿਸ ’ਚ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਹਰਨਾਜ਼ ਕੌਰ ਸੰਧੂ ਨੇ ਤਸਵੀਰਾਂ ਨਾਲ ਕੈਪਸ਼ਨ ਵੀ ਲਿਖੀ ਹੈ।

ਹਰਨਾਜ਼ ਲਿਖਦੀ ਹੈ, ‘ਹੈਪੀ ਰਿਪਬਲਿਕ ਡੇਅ ਇੰਡੀਆ। ਜੈ ਹਿੰਦ।’

PunjabKesari

ਦੱਸ ਦੇਈਏ ਕਿ ਹਰਨਾਜ਼ ਕੌਰ ਸੰਧੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤਕ 2 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ। ਤਸਵੀਰਾਂ ’ਤੇ 1 ਹਜ਼ਾਰ ਤੋਂ ਵੱਧ ਕੁਮੈਂਟਸ ਵੀ ਆ ਚੁੱਕੇ ਹਨ।

PunjabKesari

ਇਨ੍ਹੀਂ ਦਿਨੀਂ ਹਰਨਾਜ਼ ਕੌਰ ਸੰਧੂ ਨਿਊਯਾਰਕ ’ਚ ਹੈ। ਉਥੋਂ ਹਰਨਾਜ਼ ਕੌਰ ਦਿਲਕਸ਼ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ। ਹਰਨਾਜ਼ ਕੌਰ ਸੰਧੂ ਦੇ ਇਸ ਸਮੇਂ ਇੰਸਟਾਗ੍ਰਾਮ ’ਤੇ 3.5 ਮਿਲੀਅਨ ਫਾਲੋਅਰਜ਼ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News