ਹਰਮਿੰਦਰ ਸਿੰਘ ਦਾ ਧਾਰਮਿਕ ਟਰੈਕ ''ਰੱਬ'' ਹੋਇਆ ਰਿਲੀਜ਼ (ਵੀਡੀਓ)

Saturday, Jul 11, 2020 - 04:24 PM (IST)

ਹਰਮਿੰਦਰ ਸਿੰਘ ਦਾ ਧਾਰਮਿਕ ਟਰੈਕ ''ਰੱਬ'' ਹੋਇਆ ਰਿਲੀਜ਼ (ਵੀਡੀਓ)

ਜਲੰਧਰ (ਵੈੱਬ ਡੈਸਕ) — 'ਨਾਨਕ ਨਾਮ ਜਹਾਜ਼' ਵਰਗੇ ਧਾਰਮਿਕ ਗੀਤਾਂ ਨੂੰ ਆਪਣੇ ਕਲਮ ਨਾਲ ਸ਼ਿੰਗਾਰਨ ਨਾਲ ਵਾਲੇ ਗੀਤਕਾਰ ਗੁਰਪ੍ਰੀਤ ਸੇਖੋਂ ਦਾ ਲਿਖਿਆ ਇੱਕ ਹੋਰ ਧਾਰਮਿਕ ਟਰੈਕ ਰਿਲੀਜ਼ ਹੋਇਆ ਹੈ। ਜੀ ਹਾਂ, ਗੁਰਪ੍ਰੀਤ ਸੇਖੋਂ ਦੇ ਲਿਖੇ ਧਾਰਮਿਕ ਗੀਤ ਦਾ ਨਾਂ 'ਰੱਬ' ਹੈ। ਉਨ੍ਹਾਂ ਦੇ ਲਿਖੇ ਇਸ ਗੀਤ ਨੂੰ ਗਾਇਕ ਹਰਮਿੰਦਰ ਸਿੰਘ ਢਪਾਈ ਵਾਲੇ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਧਾਰਮਿਕ ਟਰੈਕ ਦੀ ਵੀਡੀਓ ਨੂੰ ਕਬੀਰ ਸ਼ਾਹ ਨੇ ਬਣਾਇਆ ਹੈ, ਜਿਸ ਦਾ ਸੰਗੀਤ 'Beat Cruzer' ਵਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਟਰੈਕ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਧਾਰਮਿਕ ਟਰੈਕ 'ਰੱਬ' ਦੇ ਪ੍ਰੋਡਿਊਸਰ ਰਵੀਨ ਸਿੰਘ ਹਨ। ਹਰਮਿੰਦਰ ਸਿੰਘ ਨੇ ਆਪਣੇ 20 ਮਿੰਟ 56 ਸੈਕੰਡ ਦੇ ਇਸ ਟਰੈਕ ਸਿਰਫ਼ ਇੱਕ ਪ੍ਰਮਾਤਮਾ ਦੀ ਹੀ ਗੱਲ ਕੀਤੀ ਹੈ। ਉਹ ਆਖਦੇ ਹਨ ਕਿ ਕੁਦਰਤ ਦੀ ਹਰ ਇੱਕ ਚੀਜ਼ 'ਚ ਰੱਬ ਦਾ ਵਾਸ ਹੈ।
ਦੱਸਣਯੋਗ ਹੈ ਕਿ ਗੁਰਪ੍ਰੀਤ ਸੇਖੋਂ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਟਰੈਕ ਲਿਖ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


author

sunita

Content Editor

Related News