ਡਿਲਿਵਰੀ ਤੋਂ 7 ਦਿਨ ਪਹਿਲਾਂ ਅਦਾਕਾਰਾ ਨੂੰ ਹੋਇਆ ਸੀ ਕੋਰੋਨਾ, ਵੀਡੀਓ ਰਾਹੀਂ ਬਿਆਨ ਕੀਤਾ ਦੁੱਖ

Friday, Apr 30, 2021 - 05:40 PM (IST)

ਡਿਲਿਵਰੀ ਤੋਂ 7 ਦਿਨ ਪਹਿਲਾਂ ਅਦਾਕਾਰਾ ਨੂੰ ਹੋਇਆ ਸੀ ਕੋਰੋਨਾ, ਵੀਡੀਓ ਰਾਹੀਂ ਬਿਆਨ ਕੀਤਾ ਦੁੱਖ

ਮੁੰਬਈ (ਬਿਊਰੋ)– ਤੇਲਗੂ ਅਦਾਕਾਰਾ ਤੇ ‘ਬਿੱਗ ਬੌਸ’ ਦੀ ਮੁਕਾਬਲੇਬਾਜ਼ ਰਹੀ ਹਰੀ ਤੇਜਾ ਨੇ ਹਾਲ ਹੀ ’ਚ ਬੇਟੀ ਨੂੰ ਜਨਮ ਦਿੱਤਾ। ਹਰੀ ਤੇਜਾ ਨੇ ਬੇਟੀ ਦੇ ਜਨਮ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਤੇ ਸਾਥੀਆਂ ਨੂੰ ਵਧਾਈ ਲਈ ਧੰਨਵਾਦ ਨਹੀਂ ਕਿਹਾ ਸੀ। ਹੁਣ ਹਰੀ ਤੇਜਾ ਨੇ ਇਸ ਬਾਰੇ ਦੱਸਿਆ ਕਿ ਆਖਿਰ ਅਜਿਹਾ ਕਿਉਂ ਹੋਇਆ ਸੀ। ਬੇਟੀ ਦੇ ਜਨਮ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੋਂ ਦੂਰ ਕਿਉਂ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਪਿਛਲੇ 1 ਸਾਲ ਤੋਂ ਹੇਮਾ ਮਾਲਿਨੀ ਤੋਂ ਦੂਰ ਰਹਿ ਰਹੇ ਨੇ ਧਰਮਿੰਦਰ, ਜਾਣੋ ਕੀ ਹੈ ਵਜ੍ਹਾ

ਹਰੀ ਤੇਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਰਾਹੀਂ ਹਰੀ ਤੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਡਿਲਿਵਰੀ ਤੋਂ ਸਿਰਫ਼ ਸੱਤ ਦਿਨ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ।

ਇਸ ਵੀਡੀਓ ’ਚ ਹਰੀ ਤੇਜਾ ਕਾਫੀ ਇਮੋਸ਼ਨਲ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਹਰੀ ਤੇਜਾ ਰੋਂਦੀ ਹੋਈ ਦੱਸ ਰਹੀ ਹੈ ਕਿ ਉਨ੍ਹਾਂ ਲਈ ਇਹ ਘੜੀ ਬੇਹੱਦ ਮੁਸ਼ਕਿਲ ਸੀ।

 
 
 
 
 
 
 
 
 
 
 
 
 
 
 
 

A post shared by Hari Teja (@actress_hariteja)

ਇਸ ਵੀਡੀਓ ’ਚ ਸਭ ਤੋਂ ਪਹਿਲਾਂ ਹਰੀ ਤੇਜਾ ਨੇ ਸਾਰਿਆਂ ਨੂੰ ਬੇਟੀ ਦੇ ਜਨਮ ’ਤੇ ਸ਼ੁੱਭਕਾਮਨਾਵਾਂ ਤੇ ਪਿਆਰ ਦੇਣ ਲਈ ਧੰਨਵਾਦ ਕਿਹਾ ਹੈ। ਉਨ੍ਹਾਂ ਦੱਸਿਆ ਕਿ ਬੇਟੀ ਨੂੰ ਜਨਮ ਦੇਣ ਤੋਂ ਹੀ ਉਨ੍ਹਾਂ ਨੇ ਬੇਟੀ ਨੂੰ ਖ਼ੁਦ ਤੋਂ ਦੂਰ ਰੱਖਣਾ ਸੀ।

ਇਹ ਗੱਲ ਸੋਚ ਕੇ ਹੀ ਉਹ ਕਾਫੀ ਪ੍ਰੇਸ਼ਾਨ ਹੋ ਰਹੀ ਸੀ। ਉਸ ਸਮੇਂ ਹਰੀ ਤੇਜਾ ਇਸ ਸਥਿਤੀ ’ਚ ਵੀ ਨਹੀਂ ਸੀ ਕਿ ਪ੍ਰਸ਼ੰਸਕਾਂ ਵਲੋਂ ਦਿੱਤੀ ਗਈ ਵਧਾਈ ਦਾ ਉਹ ਜਵਾਬ ਦੇ ਸਕੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News