ਪਤਨੀ ਕਰਕੇ ਕਿਸਾਨੀ ਅੰਦੋਲਨ ’ਚ ਹਰਫ ਚੀਮਾ ਨੇ ਪਾਇਆ ਵੱਡਾ ਯੋਗਦਾਨ, ਸਾਂਝੀ ਕੀਤੀ ਖਾਸ ਪੋਸਟ
Wednesday, Jan 27, 2021 - 05:51 PM (IST)

ਚੰਡੀਗੜ੍ਹ (ਬਿਊਰੋ)– ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਹਰਫ ਚੀਮਾ ਨੇ ਕਿਸਾਨੀ ਅੰਦੋਲਨ ਦਾ ਸ਼ੁਰੂ ਤੋਂ ਹੀ ਸਮਰਥਨ ਕੀਤਾ ਹੈ। ਪਹਿਲੇ ਦਿਨ ਤੋਂ ਹਰਫ ਚੀਮਾ ਗਾਇਕ ਕੰਵਰ ਗਰੇਵਾਲ ਨਾਲ ਮਿਲ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਵੱਖ-ਵੱਖ ਗੀਤ ਵੀ ਰਿਲੀਜ਼ ਕਰ ਰਹੇ ਹਨ।
ਅੱਜ ਹਰਫ ਚੀਮਾ ਵਲੋਂ ਇਕ ਖਾਸ ਪੋਸਟ ਆਪਣੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਗਈ ਹੈ। ਇਸ ਪੋਸਟ ’ਚ ਹਰਫ ਚੀਮਾ ਆਪਣੀ ਪਤਨੀ ਜੈਸਮੀਨ ਚੀਮਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਤੇ ਨਾਲ ਹੀ ਕਿਸਾਨੀ ਅੰਦੋਲਨ ’ਚ ਪਤਨੀ ਕਰਕੇ ਪਾਏ ਵੱਡੇ ਯੋਗਦਾਨ ਦੀ ਗੱਲ ਕਰ ਰਹੇ ਹਨ।
ਹਰਫ ਚੀਮਾ ਪਤਨੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ‘ਜੇ ਕਿਸਾਨੀ ਅੰਦੋਲਨ ’ਚ ਥੋੜ੍ਹਾ ਬਹੁਤ ਯੋਗਦਾਨ ਪਾ ਸਕਿਆ ਹਾਂ ਤਾਂ ਇਸ ’ਚ ਵੱਡਾ ਹੱਥ ਜੈਸਮੀਨ ਚੀਮਾ ਦਾ ਹੈ, ਜਿਸ ਨੇ ਮੇਰੀਆਂ ਘਰ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਆਪ ਸਾਂਭ ਲਈਆਂ। ਜਨਮਦਿਨ ਮੁਬਾਰਕ ਜੈਸਮੀਨ ਚੀਮਾ।’
ਦੱਸਣਯੋਗ ਹੈ ਕਿ ਹਰਫ ਚੀਮਾ ਦੀ ਇਸ ਪੋਸਟ ’ਤੇ ਜਿਥੇ ਉਸ ਦੇ ਪ੍ਰਸ਼ੰਸਕ ਉਸ ਦੀ ਪਤਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ, ਉਥੇ ਪੰਜਾਬੀ ਕਲਾਕਾਰਾਂ ਵਲੋਂ ਵੀ ਹਰਫ ਚੀਮਾ ਤੇ ਉਸ ਦੀ ਪਤਨੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।