ਹਾਰਦਿਕ ਪਾਂਡੇ ਅਤੇ ਨਤਾਸ਼ਾ ਨੇ ਸਾਂਝੀ ਕੀਤੀ ਪੁੱਤਰ ਦੇ ਪਹਿਲੇ ਸਟੈੱਪ ਦੀ ਵੀਡੀਓ

Saturday, May 15, 2021 - 04:08 PM (IST)

ਹਾਰਦਿਕ ਪਾਂਡੇ ਅਤੇ ਨਤਾਸ਼ਾ ਨੇ ਸਾਂਝੀ ਕੀਤੀ ਪੁੱਤਰ ਦੇ ਪਹਿਲੇ ਸਟੈੱਪ ਦੀ ਵੀਡੀਓ

ਮੁੰਬਈ-ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹਨ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਪੁੱਤਰ ਅਗਸੱਤਿਆ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਰਦਿਕ ਦੇ ਨਾਲ ਅਗਸੱਤਿਆ ਵੀ ਹੁਣ ਇਕ ਸੋਸ਼ਲ ਮੀਡੀਆ ਸਟਾਰ ਬਣ ਗਿਆ ਹੈ। ਹੁਣ ਤੋਂ ਹੀ ਲੱਖਾਂ ਲੋਕ ਉਸ ਦੇ ਫ਼ੈਨ ਬਣ ਗਏ ਹਨ। ਉਹ ਹਮੇਸ਼ਾਂ ਅਗਸੱਤਿਆ ਦਾ ਪਿਆਰਾ ਲੁੱਕ ਪਸੰਦ ਕਰਦੇ ਹਨ। ਹਾਲ ਹੀ ਵਿੱਚ ਹਾਰਦਿਕ ਨੇ ਆਪਣੇ ਪੁੱਤਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਆਪਣਾ ਪਹਿਲਾ ਕਦਮ ਚੁੱਕਦਾ ਦਿਖਾਈ ਦੇ ਰਿਹਾ ਹੈ।

PunjabKesari
ਦੋਵਾਂ ਨੇ ਕੀਤੀ ਪੁੱਤਰ ਦੀ ਵੀਡੀਓ ਸਾਂਝੀ
ਹਾਰਦਿਕ ਅਤੇ ਨਤਾਸ਼ਾ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਅਗਸੱਤਿਆ ਦਾ ਇਹ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਦੋਵੇਂ ਅਗਸਤਿਆ ਨੂੰ ਚੱਲਣਾ ਸਿਖਾ ਰਹੇ ਹਨ। ਵੀਡੀਓ ਵਿੱਚ ਹਾਰਦਿਕ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਵੀ ਅਗਸੱਤਿਆ ਦੀ ਇਸ ਵੀਡੀਓ ਨੂੰ ਇੰਨਾ ਪਸੰਦ ਕਰ ਰਹੇ ਹਨ ਕਿ ਇਹ ਤੇਜ਼ੀ ਵਾਇਰਲ ਹੋ ਰਹੀ ਹੈ।


ਨਤਾਸ਼ਾ ਕਈ ਵਾਰ ਕਰ ਚੁੱਕੀ ਹੈ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ
ਇਸ ਦੇ ਨਾਲ ਹੀ ਕਈ ਵਾਰ ਨਤਾਸ਼ਾ ਅਗਸੱਤਿਆ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਚੁੱਕੀ ਹੈ। ਪ੍ਰਸ਼ੰਸਕਾਂ ਨੂੰ ਦੋਵਾਂ ਦੀ ਜੋੜੀ ਵੀ ਕਾਫ਼ੀ ਪਸੰਦ ਹੈ ਅਤੇ ਉਹ ਉਸ ਦੀ ਹਰ ਤਸਵੀਰ ਨੂੰ ਪਸੰਦ ਕਰਦੇ ਹਨ ਅਤੇ ਕਮੈਂਟ ਕਰਦੇ ਹਨ। ਦੱਸ ਦੇਈਏ ਕਿ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਆਈ.ਪੀ.ਐੱਲ 2021 ਨੂੰ ਅੱਧ ਵਿਚਕਾਰ ਰੋਕ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਾਰਦਿਕ ਅਤੇ ਨਤਾਸ਼ਾ ਘਰ ਵਾਪਸ ਆ ਗਏ ਹਨ ਅਤੇ ਇਨੀਂ ਦਿਨੀਂ ਉਹ ਆਪਣੇ ਪੁੱਤਰ ਦੇ ਨਾਲ ਕੁਆਲਟੀ ਸਮਾਂ ਬਿਤਾ ਰਹੇ ਹਨ। ਹਾਰਦਿਕ ਅਤੇ ਨਤਾਸ਼ਾ ਦਾ ਵਿਆਹ ਪਿਛਲੇ ਸਾਲ ਤਾਲਾਬੰਦੀ 'ਚ ਹੋਇਆ ਸੀ ਅਤੇ ਜੁਲਾਈ 'ਚ ਨਤਾਸ਼ਾ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ।


author

Aarti dhillon

Content Editor

Related News