ਹਰਭਜਨ ਮਾਨ ਨੇ 1989 ’ਚ ਵੈਨਕੂਵਰ ਟੀ. ਵੀ. ’ਤੇ ਗਾਏ ਗੀਤ ਦੀ ਝਲਕ ਕੀਤੀ ਸਾਂਝੀ, ਦੇਖੋ ਵੀਡੀਓ

04/04/2022 11:32:06 AM

ਚੰਡੀਗੜ੍ਹ (ਬਿਊਰੋ)– ਹਰਭਜਨ ਮਾਨ ਪੰਜਾਬ ਦੇ ਮਸ਼ਹੂਰ ਗਾਇਕਾਂ ’ਚੋਂ ਇਕ ਹਨ। ਆਪਣੇ ਕਰੀਅਰ ’ਚ ਹਰਭਜਨ ਮਾਨ ਨੇ ਅਣਗਿਣਤ ਸੁਪਰਹਿੱਟ ਗੀਤ ਦਿੱਤੇ ਹਨ। ਨਾ ਸਿਰਫ ਗੀਤਾਂ, ਸਗੋਂ ਹਰਭਜਨ ਮਾਨ ਨੂੰ ਅਦਾਕਾਰੀ ’ਚ ਵੀ ਮੁਹਾਰਤ ਹਾਸਲ ਹੈ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਹਰਭਜਨ ਮਾਨ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਗਾਇਕੀ ਸਫਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਹਰਭਜਨ ਮਾਨ ‘ਚੰਨ’ ਗੀਤ ਗਾ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ 1989 ਦੀ ਹੈ।

ਵੀਡੀਓ ਵੈਨਕੂਵਰ ਟੀ. ਵੀ. ’ਤੇ ਗਾਏ ਲੋਕ ਗੀਤ ਦੀ ਹੈ। ਵੀਡੀਓ ਸਾਂਝੀ ਕਰਦਿਆਂ ਹਰਭਜਨ ਮਾਨ ਲਿਖਦੇ ਹਨ, ‘ਤਕਰੀਬਨ ਸੰਨ 89 ’ਚ ਵੈਨਕੂਵਰ ਟੀ. ਵੀ. ’ਤੇ ਗਾਏ ਸਾਡੇ ਇਸ ਲੋਕ ਗੀਤ ਦਾ ਆਸ ਹੈ ਤੁਸੀਂ ਆਨੰਦ ਮਾਣੋਗੇ।’

ਇਸ ਵੀਡੀਓ ’ਚ ਹਰਭਜਨ ਮਾਨ ਦੀ ਜਵਾਨੀ ਵੇਲੇ ਦੀ ਲੁੱਕ ਦੇਖੀ ਜਾ ਸਕਦੀ ਹੈ। ਵੀਡੀਓ 1989 ਦੀ ਹੈ ਤੇ ਉਦੋਂ ਹਰਭਜਨ ਮਾਨ ਦੀ ਉਮਰ ਲਗਭਗ 24 ਸਾਲ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News