ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

Friday, Nov 04, 2022 - 12:50 PM (IST)

ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਆਪਣੀ ਗਾਇਕੀ ਨਾਲ ਜਾਣੇ ਜਾਂਦੇ ਹਨ। ਪ੍ਰਸ਼ੰਸਕ ਅਦਾਕਾਰ ਦੀ ਆਵਾਜ਼ ਨੂੰ ਬੇਹੱਦ ਪਸੰਦ ਕਰਦੇ ਹਨ। ਗਾਇਕ ਆਏ ਦਿਨ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ’ਚ ਹਰਭਜਨ ਮਾਨ ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕੀਤੀ ਹੈ।

PunjabKesari

ਸਾਂਝੀ ਕੀਤੀ ਤਸਵੀਰ ’ਚ ਅਦਾਕਾਰ ਨੇ ਕੋਈ ਸਰਪ੍ਰਾਈਜ਼ ਦੀ ਗੱਲ ਕੀਤੀ ਹੈ ਜੋ ਇਸ 9 ਨਵੰਬਰ ਨੂੰ ਦੇਣ ਜਾ ਰਹੇ ਹਨ। ਅਦਾਕਾਰ ਨੇ ਇਸ ਦੇ ਨਾਲ ਕੈਪਸ਼ਨ ’ਚ ਲਿਖਿਆ ਹੈ ਕਿ ‘ਕੁੱਛ ਖ਼ਾਸ, ਜਾਣੀ ਕਿ 9 ਨਵੰਬਰ 2022।’

ਇਹ ਵੀ ਪੜ੍ਹੋ- 'ਮਿਲੀ' ਦੀ ਸਕਰੀਨਿੰਗ 'ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਹਨਵੀ 'ਤੇ ਕੀਤੀ ਪਿਆਰ ਦੀ ਵਰਖਾ

ਇਸ ਪੋਸਟ ਤੋਂ ਇਹ ਤਾਂ ਸਾਫ਼ ਹੈ ਕਿ ਹਰਭਜਨ ਮਾਨ ਆਪਣੇ ਪ੍ਰਸ਼ੰਸਕ ਨੂੰ ਸਰਪ੍ਰਾਈਜ਼ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਪੋਸਟ ਤੋਂ ਬਾਅਦ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। 

PunjabKesari

ਇਸ ਦੇ ਨਾਲ ਅਦਾਕਾਰ ਨੇ ਇੰਸਟਾਗ੍ਰਾਮ ਸਟੋਰੀ ’ਤੇ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਤਾਰੀਖ਼ 09-11-2022 ਲਿਖੀ ਹੈ। ਪ੍ਰਸ਼ੰਸਕਾਂ ਦੇ ਦਰਮਿਆਨ ਜ਼ਬਰਦਸਤ ਸਸਪੈਂਸ ਬਣਿਆ ਹੋਇਆ ਹੈ। ਹੁਣ ਹਰਭਜਨ ਮਾਨ 9 ਨਵੰਬਰ ਨੂੰ ਪ੍ਰਸ਼ੰਸਕਾਂ ਨੂੰ ਕੀ ਸਰਪ੍ਰਾਈਜ਼ ਦੇਣ ਗੇ।

PunjabKesari

ਇਹ ਵੀ ਪੜ੍ਹੋ- ‘ਦਿ ਕਪਿਲ ਸ਼ਰਮਾ’ ਸ਼ੋਅ ’ਚ ਅਨੁਪਮ ਖ਼ੇਰ ਨੂੰ ਦੇਖ ਕੇ ਗੁੱਸੇ 'ਚ ਆਏ ਪ੍ਰਸ਼ੰਸਕ, ਕਿਹਾ- ‘ਭੁੱਲ ਗਏ ...’

ਦੱਸ ਦਈਏ ਕਿ ਹਰਭਜਨ ਮਾਨ ਨੇ ਹਾਲ ਹੀ ’ਚ ਆਸਟਰੇਲੀਆ ਤੇ ਨਿਊਜ਼ੀਲੈਂਡ ਦਾ ਟੂਰ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ’ਚ ਕੁੱਲ 16 ਸ਼ੋਅਜ਼ ਕੀਤੇ ਅਤੇ ਸਾਰੇ ਹੀ ਸ਼ੋਅਜ਼ ਹਾਊਸਫੁੱਲ ਰਹੇ ਸੀ। ਅਜਿਹਾ ਰਿਕਾਰਡ ਬਣਾਉਣ ਵਾਲੇ ਹਰਭਜਨ ਮਾਨ ਪਹਿਲੇ ਏਸ਼ੀਅਨ ਕਲਾਕਾਰ ਹਨ।


author

Shivani Bassan

Content Editor

Related News