ਡੀਜੇ ਫਲੋ ਤੇ ਹੈਪੀ ਰਾਏਕੋਟੀ ਦੇ ਰੋਮਾਂਟਿਕ ਗੀਤ ''ਮੰਨਦਾ ਈ ਨਹੀਂ'' ਨੂੰ ਮਿਲ ਰਿਹੈ ਭਰਵਾ ਹੁੰਗਾਰਾ (ਵੀਡੀਓ)

Friday, May 28, 2021 - 06:13 PM (IST)

ਡੀਜੇ ਫਲੋ ਤੇ ਹੈਪੀ ਰਾਏਕੋਟੀ ਦੇ ਰੋਮਾਂਟਿਕ ਗੀਤ ''ਮੰਨਦਾ ਈ ਨਹੀਂ'' ਨੂੰ ਮਿਲ ਰਿਹੈ ਭਰਵਾ ਹੁੰਗਾਰਾ (ਵੀਡੀਓ)

ਚੰਡੀਗੜ੍ਹ (ਬਿਊਰੋ) - ਮਿਊਜ਼ਿਕ ਪ੍ਰੋਡਿਊਸਰ ਗਾਇਕ ਡੀਜੇ ਫਲੋ ਆਪਣੇ ਨਵੇਂ ਟਰੈਕ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। 'ਮੰਨਦਾ ਈ ਨਹੀਂ' ਟਾਈਟਲ ਹੇਠ ਉਹ ਚੱਕਵੀ ਬੀਟ ਵਾਲਾ ਰੋਮਾਂਟਿਕ ਗੀਤ ਲੈ ਕੇ ਆਏ ਹਨ। ਇਸ ਗੀਤ ਨੂੰ ਡੀਜੇ ਫਲੋ ਤੇ ਹੈਪੀ ਰਾਏਕੋਟੀ ਨੇ ਮਿਲ ਕੇ ਗਾਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

'ਮੰਨਦਾ ਈ ਨਹੀਂ' ਗੀਤ ਦੇ ਬੋਲ ਖ਼ੁਦ ਹੈਪੀ ਰਾਏਕੋਟੀ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ Avvy Sra ਵਲੋਂ ਤਿਆਰ ਕੀਤਾ ਗਿਆ ਹੈ। ਮਿਊਜ਼ਿਕ ਵੀਡੀਓ 'ਚ ਡੀਜੇ ਫਲੋ, ਹੈਪੀ ਰਾਏਕੋਟੀ ਤੇ ਫੀਮੇਲ ਮਾਡਲ Karishma Lala Sharma ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅਰਵਿੰਦਰ ਖਹਿਰਾ ਵੱਲੋਂ ਇਸ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। Hashtag Records ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਦੱਸ ਦਈਏ ਕਿ ਡੀਜੇ ਫਲੋ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ਹੀ 'ਚ ਉਹ 'Yes Or No' ਗੀਤ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ। ਇਸ ਤੋਂ ਇਲਾਵਾ ਉਹ ਆਪਣੀ ਸੰਗੀਤਕ ਧੁਨਾਂ ਨਾਲ ਕਈ ਨਾਮੀ ਗਾਇਕਾਂ ਦੇ ਗੀਤਾਂ ਨੂੰ ਚਾਰ ਚੰਨ ਲਗਾ ਚੁੱਕੇ ਹਨ।
 


author

sunita

Content Editor

Related News