ਹੈਪੀ ਮੈਰਿਡ ਲਾਈਫ਼ ਦਾ ਨੀਤੂ ਕਪੂਰ ਨੇ ਦੱਸਿਆ ਸੀਕ੍ਰੇਟ, ਕਿਹਾ- ‘ਕਿਆਰਾ ਅਡਵਾਨੀ ਬਣੇਗੀ ਬੇਸਟ ਵਾਈਫ਼’

06/21/2022 11:19:37 AM

ਬਾਲੀਵੁੱਡ ਡੈਸਕ: ਬਾਲੀਵੁੱਡ ਦੀ ਖੂਬਸੂਰਤ ਅਤੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ਕਿਆਰਾ ਅਡਵਾਨੀ ਜਲਦ ਹੀ ਫ਼ਿਲਮ ‘ਜੁੱਗ ਜੁੱਗ ਜੀਓ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਕਿਆਰਾ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਕਿਆਰਾ ਨਾਲ ਲੀਡ ਰੋਲ ’ਚ ਵਰੁਣ ਧਵਨ ਦਿਖਾਈ ਦੇਣਗੇ। ਇਸ ਦੇ ਨਾਲ ਨੀਤੂ ਕਪੂਰ ਵੀ ਲੰਬੇ ਸਮੇਂ ਬਾਅਦ ਪਰਦੇ ’ਤੇ ਦਿਖਾਈ ਦੇਵੇਗੀ। ਹਾਲ  ਹੀ ’ਚ ਨੀਤੂ ਕਪੂਰ ਨੇ ਕਿਆਰਾ ਅਡਵਾਨੀ ਲਈ ਕੁਝ ਅਜਿਹਾ ਕਹਿ ਦਿੱਤਾ ਜਿਸ ਦੀ ਖੂਬ ਚਰਚਾ ਹੋ ਰਹੀ ਹੈ।

ਇਹ  ਵੀ ਪੜ੍ਹੋ : ‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

ਫ਼ਿਲਮ ‘ਜੁੱਗ ਜੁੱਗ ਜੀਓ’ ਦੀ ਕਹਾਣੀ ਇਕ ਵਿਆਹੁਤਾ ਜੋੜੇ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਅਜਿਹੇ ’ਚ ਇਕ ਇੰਟਰਵਿਊ ਦੌਰਾਨ ਜਦੋਂ ਨੀਤੂ ਕਪੂਰ ਨੂੰ ਪੁੱਛਿਆ ਗਿਆ ਕਿ ਕੀ ਹੈਪੀ ਮੈਰਿਜ਼ ਦਾ ਕੋਈ ਸੀਕ੍ਰੇਟ ਹੁੰਦਾ ਹੈ ਤਾਂ ਨੀਤੂ ਕਪੂਰ ਨੇ ਇਸ ਦਾ ਜਵਾਬ ਦਿੰਦਿਆ ਕਿਹਾ ਕਿ ‘ਸ਼ਾਂਤ ਰਹੋ, ਕੋਈ ਵੀ ਦੋ ਲੋਕ ਇਕੋਂ ਤਰ੍ਹਾਂ ਦੇ ਨਹੀਂ ਹੁੰਦੇ ਹਰ ਕਿਸੇ ਦੀਆਂ ਆਪਣੀਆਂ ਮੁਸ਼ਕਲਾਂ ਹੁੰਦੀਆਂ ਹਨ। ਹਰ ਵਿਆਹ ’ਚ ਐਡਜਸਟਮੈਂਟਸ ਅਤੇ ਸੈਕ੍ਰੀਫ਼ਾਈਸ ਹੁੰਦੇ ਹਨ ਤਾਂ ਤੁਹਾਨੂੰ ਵਧੀਆ ਕਰਨਾ ਹੁੰਦਾ ਹੈ।

ਨੀਤੂ ਕਪੂਰ ਨੇ ਅੱਗੇ ਕਿਹਾ ਕਿ ‘ਅੱਜ ਦੇ ਸਮੇਂ ’ਚ ਲੋਕ ਥੱਕ ਜਾਂਦੇ ਹਨ ਅਤੇ ਫ਼ਿਰ ਬ੍ਰੇਕਅੱਪ ਜਾਂ ਤਲਾਕ ਲੈ ਲੈਂਦੇ ਹਨ। ਅਸੀਂ ਇਹ ਫ਼ੈਸਲੇ ਬਹੁਤ ਜਲਦੀ ਲੈਂਦੇ ਹਾਂ ਪਰ ਤੁਹਾਨੂੰ ਕੁਝ ਧੀਰਜ ਰੱਖਣ ਦੀ ਲੋੜ ਹੈ। ਇਸ ਦੇ ਨਾਲ ਜਦੋਂ ਉਨ੍ਹਾਂ ਦੀ ਆਨਸਕ੍ਰੀਨਿੰਗ ਨੂੰਹ ਕਿਆਰਾ ਅਡਵਾਨੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਆਰਾ ਅਡਵਾਨੀ ਦੀ ਬਹੁਤ ਤਾਰੀਫ਼ ਕੀਤੀ ਅਤੇ ਕਿਹਾ ਕਿ ‘ਕਿਆਰਾ ਇਕ ਬਹੁਤ ਸ਼ਾਨਦਾਰ ਇਨਸਾਨ ਹੈ ਅਤੇ ਉਹ ਇਕ ਵਧੀਆ ਪਤਨੀ ਬਣੇਗੀ, ਉਹ ਬਹੁਤ ਸਵੀਟ ਹੈ।’

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਫ਼ਿਲਮ ‘ਜੁੱਗ ਜੁੱਗ ਜੀਓ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਗੀਤਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।


Anuradha

Content Editor

Related News