ਹੈਪੀ ਰਾਏਕੋਟੀ ਨੇ ਦਿੱਤੀ ਮਨਿੰਦਰ ਬੁੱਟਰ ਨੂੰ ਜਨਮ ਦਿਨ ਦੀ ਵਧਾਈ, ਸਾਂਝੀ ਕੀਤੀ ਤਸਵੀਰ

Sunday, Aug 01, 2021 - 04:36 PM (IST)

ਹੈਪੀ ਰਾਏਕੋਟੀ ਨੇ ਦਿੱਤੀ ਮਨਿੰਦਰ ਬੁੱਟਰ ਨੂੰ ਜਨਮ ਦਿਨ ਦੀ ਵਧਾਈ, ਸਾਂਝੀ ਕੀਤੀ ਤਸਵੀਰ

ਚੰਡੀਗੜ੍ਹ- ਗਾਇਕੀ ਦੇ ਖ਼ੇਤਰ ‘ਚ ਘੱਟ ਸਮੇਂ ‘ਚ ਵੱਡੀ ਪਹਿਚਾਣ ਬਣਾਉਣ ਵਾਲੇ ਮਨਿੰਦਰ ਬੁੱਟਰ 1 ਅਗਸਤ ਯਾਨੀ ਕਿ ਅੱਜ ਆਪਣਾ ਜਨਮ ਦਿਨ ਮਨ੍ਹਾ ਰਹੇ ਹਨ। ਜਿਸ ਕਰਕੇ ਪੰਜਾਬੀ ਇੰਡਸਟਰੀ ‘ਚ ਉਹਨਾਂ ਦੇ ਦੋਸਤ ਮਨਿੰਦਰ ਬੁੱਟਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਦੇ ਰਹੇ ਹਨ। ਨਾਮੀ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੇ ਤਸਵੀਰ ਸਾਂਝੀ ਕਰਦੇ ਹੋਏ ਮਨਿੰਦਰ ਬੁੱਟਰ ਨੂੰ ਬਰਥਡੇਅ ਵਿਸ਼ ਕੀਤਾ ਹੈ।

10 Times Maninder Buttar Proved that He is Fashion Goals for Everyone! -  Songs Lyrics Mint
ਹੈਪੀ ਰਾਏਕੋਟੀ ਨੇ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੇ ਵੀਰੇ ਬਾਬਾ ਹਮੇਸ਼ਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਅਤੇ ਤੇਰੀ ਆਵਾਜ਼ ਅਤੇ ਕਲਮ ਨੂੰ ਹੋਰ ਭਾਗ ਲਾਵੇ। ਇਸ ਪੋਸਟ ਉੱਤੇ ਪ੍ਰਸ਼ੰਸਕਾਂ ਵੀ ਬੁੱਟਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

PunjabKesari
ਦੱਸ ਦਈਏ ਮਨਿੰਦਰ ਬੁੱਟਰ ਨੇ 2012 ‘ਚ ਗੀਤ 'ਨਾਰਾਂ ਅਤੇ ਸਰਕਾਰਾਂ' ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਉਸ ਗੀਤ ਨਾਲ ਉਹਨਾਂ ਦਾ ਇੰਨਾ ਨਾਮ ਨਹੀਂ ਹੋਇਆ। ਮਨਿੰਦਰ ਬੁੱਟਰ ਨੂੰ ਅਸਲ ਪਹਿਚਾਣ ਗੀਤ 'ਯਾਰੀ' ਨਾਲ ਮਿਲੀ ਜਿਹੜਾ ਸ਼ੈਰੀ ਮਾਨ ਨੇ ਲਿਖਿਆ ਸੀ। ਉਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਬਹੁਤ ਹੀ ਘੱਟ ਗੀਤ ਕੱਢੇ ਪਰ ਸਾਲ 2018 ‘ਚ ਮਨਿੰਦਰ ਬੁੱਟਰ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਹੀ ਕਰ ਦਿੱਤਾ ਹੈ। 2018 ‘ਚ ਮਨਿੰਦਰ ਬੁੱਟਰ ਦੇ ਗੀਤ 'ਸਖੀਆਂ' ਨੇ ਉਹਨਾਂ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ ‘ਚ ਪਹਿਚਾਣ ਦਿਵਾਈ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਗੀਤ ਦਿੱਤੇ।


author

Aarti dhillon

Content Editor

Related News