B''Day Spl : ਕਰੋੜਾਂ ਦੀਆਂ ਕਾਰਾਂ ਦੇ ਮਾਲਕ ਨੇ BJP ਦੇ ਐੱਮ.ਪੀ. ਸੰਨੀ ਦਿਓਲ,ਜਾਣੋ ਪੂਰੀ ਜਾਇਦਾਦ ਦਾ ਵੇਰਵਾ

10/19/2020 12:20:22 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਆਪਣਾ 64ਵਾਂ ਜਨਮਦਿਨ ਮਨ੍ਹਾ ਰਹੇ ਹਨ। 'ਗਦਰ', 'ਘਾਇਲ' ਤੇ 'ਬਾਰਡਰ' ਵਰਗੀਆਂ ਫ਼ਿਲਮਾਂ 'ਚ ਆਪਣੇ ਸ਼ਾਨਦਾਰ ਕਿਰਦਾਰ ਲਈ ਫ਼ਿਲਮ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਸੰਨੀ ਦਿਓਲ ਰਾਜਨੀਤੀ 'ਚ ਪੈਰ ਰੱਖ ਚੁੱਕੇ ਹਨ। ਸਾਲ 2019 'ਚ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਅਦਾਕਾਰ ਰਾਜਨੀਤੀ 'ਚ ਕਾਫ਼ੀ ਹਰਮਨ ਪਿਆਰੇ ਹਨ। ਅਦਾਕਾਰ ਦੇ ਪਰਿਵਾਰ 'ਚ ਵੀ ਕਈ ਰਾਜਨੇਤਾ ਹਨ। ਪਰਿਵਾਰ ਅਕਸਰ ਜਾਇਦਾਦ ਕਾਰਨ ਖ਼ਬਰਾਂ 'ਚ ਰਹਿੰਦਾ ਹੈ। ਜੇਕਰ ਸਿਰਫ਼ ਸੰਨੀ ਦਿਓਲ ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਉਹ ਕਰੋੜਾਂ ਦੇ ਮਾਲਕ ਹਨ। ਉਨ੍ਹਾਂ ਦੇ ਬਰਥਡੇ 'ਤੇ ਜਾਣਦੇ ਹਾਂ ਕਿ ਸੰਨੀ ਦਿਓਲ ਕੋਲ ਕਿੰਨੀ ਜਾਇਦਾਦ ਹੈ।
PunjabKesari
ਦੱਸ ਦਈਏ ਕਿ ਸਾਲ 2019 'ਚ ਚੁਣਾਵੀ ਹਲਫਨਾਮੇ 'ਚ ਸੰਨੀ ਦਿਓਲ ਦੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ ਕੋਲ 87.18 ਕਰੋੜ ਦੀ ਜਾਇਦਾਦ ਹੈ। ਉਨ੍ਹਾਂ ਨੇ ਇਸ ਹਲਫਨਾਮੇ 'ਚ ਦੱਸਿਆ ਸੀ ਕਿ ਉਨ੍ਹਾਂ ਨੇ 2017-18 'ਚ 63.82 ਲੱਖ ਰੁਪਏ ਤੇ 2015-16 'ਚ 2.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਨ੍ਹਾਂ ਕੋਲ 60.46 ਕਰੋੜ ਚੱਲ ਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
PunjabKesari
ਦੂਜੇ ਪਾਸੇ ਹੇਮਾ ਮਾਲਿਨੀ ਤੇ ਧਰਮਿੰਦਰ ਦੀ ਜਾਇਦਾਦ ਵੱਖ ਹੈ। ਜੇਕਰ ਹੇਮਾ ਮਾਲਿਨੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਹੇਮਾ ਕੋਲ ਸਾਲ 2014 'ਚ 66 ਕਰੋੜ ਰੁਪਏ ਦੀ ਜਾਇਦਾਦ ਸੀ ਤੇ ਹੁਣ ਉਨ੍ਹਾਂ ਕੋਲ 101 ਕਰੋੜ ਰੁਪਏ ਦੀ ਜਾਇਦਾਦ ਹੈ। ਹੇਮਾ ਮਾਲਿਨੀ ਦੀ ਜਾਇਦਾਦ 'ਚ ਪੰਜ ਸਾਲ 'ਚ 34.46 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
PunjabKesari
ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ 'ਗਦਰ' ਫ਼ਿਲਮ ਨੇ ਟਿੱਕਟਾਂ ਵਿਕਣ ਦੇ ਮਾਮਲੇ 'ਚ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
PunjabKesari
ਦੱਸਣਯੋਗ ਹੈ ਕਿ ਸੰਨੀ ਦਿਓਲ ਜਨਮ ਦਿਨ 'ਤੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਨੇ ਸੰਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਕ ਤਸਵੀਰ ਸਾਂਝੀ ਕਰਕੇ ਬਹੁਤ ਹੀ ਪਿਆਰਾ ਮੈਸੇਜ ਲਿਖਿਆ ਹੈ। ਬੌਬੀ ਦਿਓਲ ਨੇ ਸੰਨੀ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ 'ਮਹਾਨ ਆਤਮਾ ਨੂੰ ਜਨਮ ਦਿਨ ਦੀ ਵਧਾਈ….ਇਕ ਭਰਾ, ਇਕ ਪਿਤਾ ਤੇ ਇਕ ਦੋਸਤ।' ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ 'ਤੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ ਤੇ ਸੰਨੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦੇ ਇੰਸਟਾਗ੍ਰਾਮ 'ਤੇ ਵੀ ਲੋਕ ਕੁਮੈਂਟ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।
PunjabKesari


sunita

Content Editor sunita