ਜਦੋਂ ਇਸ ਵਿਗਿਆਪਨ ਨੂੰ ਲੈ ਕੇ ਰਣਵੀਰ ਦੇ ਪਿਤਾ ਨੇ ਆਖੀ ਸੀ ਇਹ ਗੱਲ

07/06/2021 11:06:41 AM

ਨਵੀਂ ਦਿੱਲੀ (ਬਿਊਰੋ) : ਰਣਵੀਰ ਸਿੰਘ ਬਾਲੀਵੁੱਡ ਦੇ ਵੱਖ-ਵੱਖ ਅਤੇ ਸਰਬੋਤਮ ਅਦਾਕਾਰਾਂ ਵਿਚ ਗਿਣੇ ਜਾਂਦੇ ਹਨ। ਆਪਣੇ 11 ਸਾਲਾਂ ਦੇ ਕਰੀਅਰ ਵਿਚ, ਉਨ੍ਹਾਂ ਨੇ ਹਮੇਸ਼ਾ ਵੱਖੋ ਵੱਖਰੇ ਅਤੇ ਸ਼ਾਨਦਾਰ ਪਾਤਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਰਣਵੀਰ ਸਿੰਘ ਦਾ ਜਨਮ 6 ਜੁਲਾਈ 1985 ਨੂੰ ਮੁੰਬਈ ਵਿਚ ਹੋਇਆ ਸੀ। ਉਹ ਬਚਪਨ ਤੋਂ ਹੀ ਇਕ ਕਲਾਕਾਰ ਬਣਨਾ ਚਾਹੁੰਦੇ ਸੀ। 

PunjabKesari

ਫ਼ਿਲਮੀ ਕਰੀਅਰ
ਰਣਵੀਰ ਸਿੰਘ ਨੇ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿਚ ਫ਼ਿਲਮ 'ਬੈਂਡ ਬਾਜਾ ਬਾਰਾਤ' ਨਾਲ ਕੀਤੀ ਸੀ। ਇਸ ਫ਼ਿਲਮ ਵਿਚ ਅਨੁਸ਼ਕਾ ਸ਼ਰਮਾ ਉਨ੍ਹਾਂ ਨਾਲ ਸੀ। ਰਣਵੀਰ ਸਿੰਘ ਨੇ ਆਪਣੀ ਪਹਿਲੀ ਫ਼ਿਲਮ ਤੋਂ ਹੀ ਕਾਫ਼ੀ ਸੁਰਖੀਆਂ ਬਟੋਰੀਆਂ। ਇਸ ਤੋਂ ਬਾਅਦ ਉਨ੍ਹਾਂ ਨੇ 'ਲੂਟੇਰਾ', 'ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ', 'ਦਿਲ ਧੜਕਨੇ ਦੋ', 'ਬਾਜੀਰਾਓ ਮਸਤਾਨੀ', 'ਪਦਮਾਵਤ' ਅਤੇ 'ਗਲੀ ਬੁਆਏ' ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਰਣਵੀਰ ਸਿੰਘ ਆਪਣੀਆਂ ਜ਼ਿਆਦਾਤਰ ਫ਼ਿਲਮਾਂ ਵਿਚ ਵੱਖ ਵੱਖ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ।

PunjabKesari

2014 'ਚ ਕੀਤਾ ਸੀ ਇਹ ਵਿਗਿਆਪਨ
ਫ਼ਿਲਮਾਂ ਤੋਂ ਇਲਾਵਾ ਰਣਵੀਰ ਸਿੰਘ ਕਈ ਵਿਗਿਆਪਨਾਂ ਦਾ ਵੀ ਹਿੱਸਾ ਰਹੇ ਹਨ। ਉਨ੍ਹਾਂ ਦੇ ਬਹੁਤ ਸਾਰੇ ਇਸ਼ਤਿਹਾਰਾਂ ਵਿਚੋਂ ਇਕ 'ਕੰਡੋਮ' ਵਿਗਿਆਪਨ ਹੈ। ਇਕ ਇੰਟਰਵਿਊ ਵਿਚ ਇਹ ਇਸ਼ਤਿਹਾਰ ਕਰਨ ਤੋਂ ਬਾਅਦ ਰਣਵੀਰ ਸਿੰਘ ਨੇ ਆਪਣੇ ਪਿਤਾ ਜਗਜੀਤ ਸਿੰਘ ਭਵਾਨੀ ਦੀ ਪ੍ਰਤੀਕਿਰਿਆ ਦੱਸੀ ਸੀ। ਦਰਅਸਲ ਰਣਵੀਰ ਸਿੰਘ ਨੇ ਸਾਲ 2014 ਵਿਚ ਕੰਡੋਮ ਦੀ ਮਸ਼ਹੂਰੀ ਕੀਤੀ ਸੀ। ਸਾਲ 2014 ਵਿਚ ਇਕ ਇੰਟਰਵਿਊ ਵਿਚ ਰਣਵੀਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ ਸੀ, 'ਮੈਂ ਵੇਖਦਾ ਹਾਂ ਕਿ ਸਾਰੇ ਅਦਾਕਾਰ ਇਸ਼ਤਿਹਾਰ ਦਿੰਦੇ ਹਨ ਅਤੇ ਉਹ ਚੰਗੀ ਕਮਾਈ ਕਰਦੇ ਹਨ। ਤੁਸੀਂ ਕਿਉਂ ਨਹੀਂ ਕਰਦੇ ਹੋ?'

PunjabKesari

ਵਿਗਿਆਪਨ ਨੂੰ ਲੈ ਕੇ ਰਣਵੀਰ ਨੂੰ ਪਿਤਾ ਨੇ ਆਖੀ ਇਹ ਗੱਲ
ਰਣਵੀਰ ਨੇ ਆਪਣੇ ਪਿਤਾ ਦੇ ਇਸ ਸਵਾਲ ਦੇ ਜਵਾਬ ਵਿਚ ਕਿਹਾ ਸੀ, 'ਮੈਂ ਇਹ ਸਹੀ ਸਮੇਂ 'ਤੇ ਕਰਾਂਗਾ। ਮੈਂ ਇਸ਼ਤਿਹਾਰ ਕਰਾਂਗਾ ਜਦੋਂ ਮੇਰੇ ਕੋਲ ਕਰਨ ਲਈ ਕੁਝ ਵਧੀਆ ਹੋਵੇਗਾ।' ਬਾਅਦ ਵਿਚ ਰਣਵੀਰ ਸਿੰਘ ਨੇ ਆਪਣੇ ਪਿਤਾ ਨੂੰ 'ਕੰਡੋਮ' ਦੀ ਮਸ਼ਹੂਰੀ ਬਾਰੇ ਦੱਸਿਆ ਅਤੇ ਕਿਹਾ, 'ਮੈਂ ਆਪਣਾ ਪਹਿਲਾ ਇਸ਼ਤਿਹਾਰ ਕਰਨ ਜਾ ਰਿਹਾ ਹਾਂ।' ਉਸ ਦੇ ਪਿਤਾ ਜਗਜੀਤ ਨੇ ਕਿਹਾ ਸੀ, 'ਗ੍ਰੇਟ! ਤਾਂ ਇਹ ਕੀ ਹੈ?' ਜਿਸ ਦਾ ਜਵਾਬ ਰਣਵੀਰ ਨੇ 'ਕੰਡੋਮ' ਨਾਲ ਦਿੱਤਾ। ਫਿਰ ਉਨ੍ਹਾਂ ਦੇ ਪਿਤਾ ਨੇ ਕਿਹਾ, 'ਰਿਅਲੀ? ਮੈਨੂੰ ਉਮੀਦ ਹੈ ਕਿ ਤੁਸੀਂ ਜਾਣਦੇ ਓ ਕਿ ਤੁਸੀਂ ਕੀ ਕਰ ਰਹੇ ਹੋ।' ਇਸ ਤੋਂ ਬਾਅਦ ਰਣਵੀਰ ਸਿੰਘ ਇੰਟਰਵਿਊ ਵਿਚ ਇਹ ਦੱਸ ਕੇ ਹੱਸਣਾ ਸ਼ੁਰੂ ਕਰ ਦਿੰਦੇ ਹਨ।

PunjabKesari

ਨਿੱਜੀ ਜ਼ਿੰਦਗੀ ਨੂੰ ਲੈ ਕੇ ਰਹੇ ਸੁਰਖੀਆਂ
ਫ਼ਿਲਮਾਂ ਤੋਂ ਇਲਾਵਾ ਰਣਵੀਰ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ਵਿਚ ਰਹੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਵਿਆਹ ਕਰਵਾਇਆ ਹੈ। ਸਾਲ 2018 ਵਿਚ ਦੋਵਾਂ ਨੇ ਇਕ ਦੂਜੇ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਪਹਿਲਾਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕੀਤਾ। ਦੋਵੇਂ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੀ 'ਰਾਮ-ਲੀਲਾ' ਦੇ ਸੈੱਟ 'ਤੇ ਮਿਲੇ ਸਨ।

PunjabKesari


sunita

Content Editor

Related News