ਮਲਾਇਕਾ ਅਰੋੜਾ ਨੇ ''ਮੁੰਨੀ ਬਦਨਾਮ ਹੋਈ'' ਨਾਲ ਲੋਕਾਂ ਨੂੰ ਬਣਾਇਆ ਸੀ ਦੀਵਾਨਾ, ਅੱਜ ਹੈ ਕਰੋੜਾਂ ਦੀ ਮਾਲਕਣ

Sunday, Oct 23, 2022 - 02:01 PM (IST)

ਮਲਾਇਕਾ ਅਰੋੜਾ ਨੇ ''ਮੁੰਨੀ ਬਦਨਾਮ ਹੋਈ'' ਨਾਲ ਲੋਕਾਂ ਨੂੰ ਬਣਾਇਆ ਸੀ ਦੀਵਾਨਾ, ਅੱਜ ਹੈ ਕਰੋੜਾਂ ਦੀ ਮਾਲਕਣ

ਮੁੰਬਈ (ਬਿਊਰੋ) : ਆਈਟਮ ਨੰਬਰ ਗੀਤ 'ਮੁੰਨੀ ਬਦਨਾਮ ਹੋਈ' 'ਤੇ ਆਪਣੇ ਡਾਂਸ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਮਲਾਇਕਾ ਅਰੋੜਾ ਨੂੰ ਫ਼ਿਲਮ ਇੰਡਸਟਰੀ 'ਚ ਸ਼ਾਨਦਾਰ ਡਾਂਸਰ ਮੰਨਿਆ ਜਾਂਦਾ ਹੈ।

PunjabKesari

ਮਲਾਇਕਾ ਅਰੋੜਾ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਆਈਟਮ ਨੰਬਰਾਂ 'ਚ ਆਪਣੇ ਬਿਹਤਰੀਨ ਡਾਂਸ ਦਾ ਜਾਦੂ ਦਿਖਾਇਆ ਹੈ। ਇਸ ਨਾਲ ਮਲਾਇਕਾ ਅਰੋੜਾ ਦਾ ਨਾਂ ਅਮੀਰ ਸਿਤਾਰਿਆਂ 'ਚ ਲਿਆ ਜਾਂਦਾ ਹੈ। 

PunjabKesari

ਦੱਸ ਦਈਏ ਕਿ ਮਲਾਇਕਾ ਅਰੋੜਾ ਆਪਣੇ ਡਾਂਸ ਨੰਬਰ ਅਤੇ ਟੀ. ਵੀ. ਸ਼ੋਅ ਤੋਂ ਕਾਫ਼ੀ ਕਮਾਈ ਕਰਦੀ ਹੈ। ਮਲਾਇਕਾ ਸ਼ੋਅ ਦੇ ਹਰ ਐਪੀਸੋਡ ਲਈ 5 ਲੱਖ ਰੁਪਏ ਚਾਰਜ ਕਰਦੀ ਹੈ।

PunjabKesari

ਇਸ ਦੇ ਨਾਲ ਹੀ ਮਲਾਇਕਾ ਵੱਖ-ਵੱਖ ਬ੍ਰਾਂਡਾਂ ਦੇ ਵਿਗਿਆਪਨ ਤੋਂ ਵੀ ਮੋਟੀ ਕਮਾਈ ਕਰਦੀ ਹੈ। ਖ਼ਬਰਾਂ ਮੁਤਾਬਕ, ਮਲਾਇਕਾ ਅਰੋੜਾ ਕੋਲ ਕਰੀਬ 80 ਕਰੋੜ ਰੁਪਏ ਦੀ ਜਾਇਦਾਦ ਹੈ।
PunjabKesari

ਇਸ ਤੋਂ ਇਲਾਵਾ ਮਲਾਇਕਾ ਅਰੋੜਾ ਦਾ ਆਪਣਾ ਬਹੁਤ ਆਲੀਸ਼ਾਨ ਘਰ ਹੈ। ਮਲਾਇਕਾ ਦੇ ਘਰ ਤੋਂ ਅਰਬ ਸਾਗਰ ਦਾ ਦਿਲਕਸ਼ ਨਜ਼ਾਰਾ ਸਾਫ਼ ਨਜ਼ਰ ਆਉਂਦਾ ਹੈ। ਉਸ ਨੇ ਆਪਣੇ 20 ਕਰੋੜ ਰੁਪਏ ਦੇ ਬੰਗਲੇ 'ਚ ਹਰ ਸੁਵਿਧਾ ਉਪਲਬਧ ਕੀਤੀ ਹੋਈ ਹੈ। ਮਲਾਇਕਾ ਆਪਣੇ ਪੁੱਤਰ ਨਾਲ ਇਸ ਘਰ 'ਚ ਰਹਿੰਦੀ ਹੈ।

PunjabKesari

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਵੀ ਲਗਜ਼ਰੀ ਕਾਰਾਂ ਦੀ ਸ਼ੌਕੀਨ ਹੈ। ਉਸ ਦੀ ਕਾਰ ਕਲੈਕਸ਼ਨ 'ਚ 1.38 ਕਰੋੜ ਦੀ BMW 7 ਸੀਰੀਜ਼, 20 ਲੱਖ ਦੀ Toyota Innova Crysta, 96 ਲੱਖ ਦੀ BMW X7 ਦੇ ਨਾਲ-ਨਾਲ 2.11 ਕਰੋੜ ਦੀ ਰੇਂਜ ਰੋਵਰ ਵੋਗ ਸ਼ਾਮਲ ਹੈ।

PunjabKesari

ਮਲਾਇਕਾ ਅਰੋੜਾ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਹੁਣ ਉਸ ਨੇ ਅਰਬਾਜ਼ ਤੋਂ ਤਲਾਕ ਲੈ ਲਿਆ ਹੈ। ਹੁਣ ਉਹ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹੈ।

PunjabKesari

ਮਲਾਇਕਾ ਅਰੋੜਾ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਕਾਰਨ ਲਾਈਮਲਾਈਟ ਦਾ ਹਿੱਸਾ ਬਣ ਜਾਂਦੀ ਹੈ ਪਰ ਜ਼ਿਆਦਾਤਰ ਮੌਕਿਆਂ 'ਤੇ ਉਸ ਦਾ ਨਾਂ ਅਰਜੁਨ ਕਪੂਰ ਨੂੰ ਲੈ ਕੇ ਸੁਰਖੀਆਂ 'ਚ ਆਉਂਦਾ ਹੈ।

PunjabKesari

ਇਹ ਦੋਵੇਂ ਜੋੜੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਜੇਕਰ ਬੀ-ਟਾਊਨ ਦੀ ਸਭ ਤੋਂ ਪਸੰਦੀਦਾ ਜੋੜੀ ਦੀ ਗੱਲ ਕਰੀਏ ਤਾਂ ਇਸ 'ਚ ਅਰਜੁਨ ਅਤੇ ਮਲਾਇਕਾ ਦਾ ਨਾਂ ਜ਼ਰੂਰ ਸ਼ਾਮਲ ਹੈ।

PunjabKesari


author

sunita

Content Editor

Related News