ਆਪਣੇ ਖ਼ਾਸ ਨਿਰਦੇਸ਼ਨ ਲਈ ਜਾਣੇ ਜਾਂਦੇ ਨੇ ਕਰਨ ਜੌਹਰ, ਪਿਤਾ ਯਸ਼ ਜੌਹਰ ਨੇ ਦਿੱਤੀ ਸੀ ਅਦਾਕਾਰ ਬਣਨ ਦੀ ਸਲਾਹ

Tuesday, May 25, 2021 - 09:39 AM (IST)

ਆਪਣੇ ਖ਼ਾਸ ਨਿਰਦੇਸ਼ਨ ਲਈ ਜਾਣੇ ਜਾਂਦੇ ਨੇ ਕਰਨ ਜੌਹਰ, ਪਿਤਾ ਯਸ਼ ਜੌਹਰ ਨੇ ਦਿੱਤੀ ਸੀ ਅਦਾਕਾਰ ਬਣਨ ਦੀ ਸਲਾਹ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਕਰਨ ਜੌਹਰ 25 ਮਈ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਕਰਨ ਜੌਹਰ ਆਪਣੀ ਵੱਖਰੀ ਪਛਾਣ ਅਤੇ ਖ਼ਾਸ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਕਈ ਅਦਾਕਾਰਾਂ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਤੋਂ ਵਿਸ਼ੇਸ਼ ਮਾਨਤਾ ਵੀ ਮਿਲੀ ਹੈ। ਕਰਨ ਜੌਹਰ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਦੱਸਾਂਗੇ ਉਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।

PunjabKesari
ਫ਼ਿਲਮ ਨਿਰਮਾਤਾ ਯਸ਼ ਜੌਹਰ ਅਤੇ ਹੀਰੋ ਜੌਹਰ ਦਾ ਬੇਟਾ ਕਰਨ ਦਾ ਜਨਮ 25 ਮਈ 1972 ਨੂੰ ਮੁੰਬਈ 'ਚ ਹੋਇਆ ਸੀ। ਕਰਨ ਜੌਹਰ ਦੇ ਪਿਤਾ ਚਾਹੁੰਦੇ ਸਨ ਕਿ ਉਹ ਅਦਾਕਾਰ ਬਣੇ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਨ ਜੌਹਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਟੈਲੀਵਿਜ਼ਨ ਸੀਰੀਅਲ 'ਸ਼੍ਰੀਕਾਂਤ' ਨਾਲ 1989 'ਚ ਕੀਤੀ ਸੀ। ਪਿਤਾ ਯਸ਼ ਜੌਹਰ ਅਕਸਰ ਉਨ੍ਹਾਂ ਨੂੰ ਅਦਾਕਾਰ ਬਣਨ ਦੀ ਸਲਾਹ ਦਿੰਦੇ ਸਨ ਪਰ ਕਰਨ ਜੌਹਰ ਦਾ ਰੁਝਾਨ ਨਿਰਦੇਸ਼ਨ ਵੱਲ ਸੀ।

ਉਸ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਯਸ਼ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਯਸ਼ ਰਾਜ  ਫ਼ਿਲਮਸ ਨਾਲ ਕੀਤੀ ਸੀ। ਕਰਨ ਜੌਹਰ ਨੇ ਲੰਬੇ ਸਮੇਂ ਤੋਂ ਯਸ਼ ਰਾਜ ਫ਼ਿਲਮਸ ਲਈ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਕੁਛ ਕੁਛ ਹੋਤਾ ਹੈ' ਨਾਲ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਕਾਫ਼ੀ ਹਿੱਟ ਸਾਬਤ ਹੋਈ।

PunjabKesari

ਇਸ ਤੋਂ ਬਾਅਦ ਕਰਨ ਜੌਹਰ ਨੇ 'ਕਭੀ ਖੁਸ਼ੀ ਕਭੀ ਗਾਮ' ਅਤੇ 'ਕਭੀ ਅਲਵਿਦਾ ਨਾ ਕਹਿਣਾ', 'ਮਾਏ ਨੇਮ ਇਜ਼ ਖਾਨ', 'ਸਟੂਡੈਂਟ ਆਫ ਦਿ ਈਅਰ' ਅਤੇ 'ਗੁੱਡ ਨਿਊਜ਼' ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਕਰਨ ਜੌਹਰ ਨੇ ਬਾਲੀਵੁੱਡ 'ਚ ਕਈ ਸਟਾਰਕਿੱਡਸ ਦੀ ਸ਼ੁਰੂਆਤ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਰਨ ਜੌਹਰ 'ਤੇ ਅਕਸਰ ਬਾਲੀਵੁੱਡ 'ਚ ਨੈਪੋਟਿਜ਼ਮ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ।

PunjabKesari

ਅਦਾਕਾਰਾ ਕੰਗਨਾ ਰਣੌਤ ਲਗਾਤਾਰ ਉਸ 'ਤੇ ਭਤੀਜਾਵਾਦ ਦਾ ਦੋਸ਼ ਲਾਉਂਦੀ ਰਹੀ। ਹਾਲਾਂਕਿ ਕਰਨ ਜੌਹਰ ਨੇ ਅਜਿਹੀਆਂ ਚੀਜ਼ਾਂ 'ਤੇ ਕਦੇ ਪ੍ਰਤੀਕ੍ਰਿਆ ਨਹੀਂ ਦਿੱਤੀ। ਫ਼ਿਲਮਾਂ ਤੋਂ ਇਲਾਵਾ ਕਰਨ ਪਿਛਲੇ ਕਾਫ਼ੀ ਸਮੇਂ ਤੋਂ ਟਾਕ ਸ਼ੋਅ 'ਕੌਫੀ ਵਿਦ ਕਰਨ' ਦੀ ਮੇਜ਼ਬਾਨੀ ਕਰ ਰਿਹਾ ਹੈ। ਇੰਨਾ ਹੀ ਨਹੀਂ ਕਰਨ ਨੇ ਇਕ ਰੇਡੀਓ ਸ਼ੋਅ 'ਕਾਲਿੰਗ ਕਰਨ' ਵੀ ਹੋਸਟ ਕੀਤਾ ਹੈ। ਉਸ ਨੇ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ', 'ਇੰਡੀਆਜ਼ ਗੌਟ ਟੈਲੇਂਟ' ਅਤੇ 'ਇੰਡੀਆਜ਼ ਨੈਕਸਟ ਸੁਪਰਸਟਾਰਜ਼' 'ਚ ਜੱਜ ਦੀ ਭੂਮਿਕਾ ਵੀ ਨਿਭਾਈ ਹੈ।


author

sunita

Content Editor

Related News