...ਤਾਂ ਪਿਤਾ ਜਤਿੰਦਰ ਦੀ ਇਹ ਗੱਲ ਆਖਣ 'ਤੇ ਹੁਣ ਤੱਕ ਕੁਆਰੀ ਹੈ ਏਕਤਾ ਕਪੂਰ

Monday, Jun 07, 2021 - 03:59 PM (IST)

...ਤਾਂ ਪਿਤਾ ਜਤਿੰਦਰ ਦੀ ਇਹ ਗੱਲ ਆਖਣ 'ਤੇ ਹੁਣ ਤੱਕ ਕੁਆਰੀ ਹੈ ਏਕਤਾ ਕਪੂਰ

ਨਵੀਂ ਦਿੱਲੀ : ਬਾਲੀਵੁੱਡ ਦੀ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਦਾ ਅੱਜ ਜਨਮਦਿਨ ਹੈ। ਉਸ ਨੇ ਕਈ ਸ਼ਾਨਦਾਰ ਫ਼ਿਲਮਾਂ ਤੇ ਟੀ. ਵੀ. ਸੀਰੀਅਲਜ਼ ਬਣਾਏ ਹਨ। ਏਕਤਾ ਮਸ਼ਹੂਰ ਅਦਾਕਾਰ ਜਤਿੰਦਰ ਦੀ ਧੀ ਤੇ ਤੁਸ਼ਾਰ ਕਪੂਰ ਦੀ ਭੈਣ ਹੈ। ਏਕਤਾ ਨੇ 19 ਸਾਲ ਦੀ ਉਮਰ 'ਚ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਬਾਲਾਜੀ ਟੈਲੀਫਿਲਮਜ਼ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਹੈ। ਜਨਮਦਿਨ 'ਤੇ ਅਸੀਂ ਤੁਹਾਨੂੰ ਉਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਨਾਲ ਰੂਬਰੂ ਕਰਵਾਉਂਦੇ ਹਾਂ।

PunjabKesari

ਜਨਮ ਤੇ ਪੜ੍ਹਾਈ
ਏਕਤਾ ਕਪੂਰ ਦਾ ਜਨਮ 7 ਜੂਨ 1975 ਨੂੰ ਹੋਇਆ ਸੀ। ਏਕਤਾ ਕਪੂਰ ਨੇ ਆਪਣੀ ਸਕੂਲੀ ਪੜ੍ਹਾਈ ਬੰਬੇ ਸਕਾਟਿਸ਼ ਸਕੂਲ, ਮਾਹਿਮ ਤੋਂ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਮੀਠੀਭਾਈ ਕਾਲਜ ਤੋਂ ਆਪਣੀ ਅੱਗੇ ਦੀ ਪੜ੍ਹਾਈ ਕੀਤੀ। ਏਕਤਾ ਨੂੰ ਅਧਿਆਤਮ ਤੇ ਨਿਊਮਰੋਲਾਜੀ ਨਾਲ ਕਾਫ਼ੀ ਲਗਾਅ ਹੈ। ਉਸ ਨੇ 'ਹਮ ਪਾਂਚ', 'ਕਹਾਣੀ ਘਰ-ਘਰ ਕੀ', 'ਕਿਓਂਕਿ ਸਾਸ ਵੀ ਕਭੀ ਬਹੂ ਥੀ', 'ਕਹੀਂ ਤੋ ਹੋਗਾ', 'ਕੁਸੁਮ', 'ਕੈਸਾ ਯੇ ਪਿਆਰ ਹੈ', 'ਕਸੌਟੀ ਜ਼ਿੰਦਗੀ ਕੀ', 'ਕਹੀਂ ਕਿਸੀ ਰੋਜ਼', 'ਕਸਮ ਸੇ', 'ਬੰਦਨੀ', 'ਪਵਿੱਤਰ ਰਿਸ਼ਤਾ', 'ਬੜੇ ਅੱਛੇ ਲਗਤੇ ਹੈਂ', 'ਪਰਿਚਯ', 'ਕਯਾ ਹੂਆ ਤੇਰਾ ਵਾਦਾ' ਤੇ 'ਗੁਮਰਾਹ' ਵਰਗੇ ਕਈ ਹਿੱਟ ਟੀ. ਵੀ. ਸੀਰੀਅਲਜ਼ ਬਣਾਏ ਹਨ।

PunjabKesari

ਇਸ ਕਰਕੇ ਨਹੀਂ ਕਰਵਾਇਆ ਹੁਣ ਤੱਕ ਵਿਆਹ
ਏਕਤਾ ਕਪੂਰ ਆਪਣੀਆਂ ਫ਼ਿਲਮਾਂ ਕਾਰਨ ਵੀ ਕਾਫੀ ਚਰਚਾ 'ਚ ਰਹਿ ਚੁੱਕੀ ਹੈ। ਉਸ ਨੇ 'ਵਨਸ ਅਪਾਨ ਅ ਟਾਈਮ ਇਨ ਮੁੰਬਈ', 'ਸ਼ੋਰ ਇਨ ਦਿ ਸਿਟੀ', 'ਰਾਗਿਨੀ ਐੱਮ. ਐੱਮ. ਐੱਸ' ਤੇ 'ਦਿ ਡਰਟੀ ਪਿਕਚਰ' ਸਮੇਤ ਕਈ ਫ਼ਿਲਮਾਂ ਬਣਾਈਆਂ ਹਨ। ਏਕਤਾ ਨੇ ਵਿਆਹ ਨਹੀਂ ਕੀਤਾ ਹੈ। ਇਕ ਇੰਟਰਵਿਊ 'ਚ ਉਸ ਨੇ ਦੱਸਿਆ ਸੀ ਕਿ ਜਦੋਂ ਉਹ ਛੋਟੀ ਸੀ ਉਦੋਂ ਉਹ ਜਲਦ ਤੋਂ ਜਲਦ ਵਿਆਹ ਕਰ ਲੈਣਾ ਚਾਹੁੰਦੀ ਸੀ। ਉਹ 22 ਸਾਲ ਤਕ ਵਿਆਹ ਦੇ ਬੰਧਨ 'ਚ ਬੱਝਣ ਦਾ ਸੁਫ਼ਨਾ ਦੇਖ ਰਹੀ ਸੀ, ਪਰ ਉਹ ਜਦੋਂ 17 ਸਾਲ ਦੀ ਸੀ ਤਾਂ ਉਦੋਂ ਪਿਤਾ ਜਤਿੰਦਰ ਨੇ ਕਿਹਾ ਕਿ ਜਾਂ ਕੰਮ ਕਰ ਲਓ ਜਾਂ ਵਿਆਹ। ਮੈਂ ਚਾਹੁੰਦਾ ਹਾਂ ਕਿ ਹਾਲੇ ਤੂੰ ਕੰਮ ਕਰੇਂ। ਬਸ ਫਿਰ ਕੀ ਏਕਤਾ ਨੇ ਇਕ ਐਡ ਏਜੰਸੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਫਿਰ ਇੰਨੇ ਸਾਲਾਂ 'ਚ ਵਿਆਹ ਦਾ ਸੰਜੋਗ ਹੀ ਨਹੀਂ ਬਣਿਆ। ਹੁਣ ਤਾਂ ਏਕਤਾ ਸਰੋਗੇਸੀ ਜ਼ਰੀਏ ਇਕ ਬੇਟੇ ਦੀ ਮਾਂ ਵੀ ਬਣ ਚੁੱਕੀ ਹੈ।

PunjabKesari

ਖ਼ੁਦ ਨੂੰ ਅੰਧਵਿਸ਼ਵਾਸੀ ਨਹੀਂ ਮੰਨਦੀ
ਸਾਲ 2019 'ਚ ਏਕਤਾ ਕਪੂਰ ਸਰੋਗੇਸੀ ਰਾਹੀਂ ਮਾਂ ਬਣੀ ਸੀ। 'ਕਲਾਵਾ', 'ਧਾਗਾ' ਤੇ 'ਪੰਜ ਅੰਗੂਠੀਆਂ' ਏਕਤਾ ਕਪੂਰ ਦੀ ਪਛਾਣ ਦਾ ਇਕ ਹਿੱਸਾ ਹਨ ਪਰ ਉਹ ਖ਼ੁਦ ਨੂੰ ਅੰਧਵਿਸ਼ਵਾਸੀ ਨਹੀਂ ਮੰਨਦੀ। ਇਸ ਬਾਰੇ ਏਕ ਵਾਰ ਏਕਤਾ ਕਪੂਰ ਨੇ ਕਿਹਾ ਸੀ, 'ਮੈਨੂੰ ਨਹੀਂ ਲਗਦਾ ਕਿ ਮੈਂ ਅੰਧਵਿਸ਼ਵਾਸੀ ਹਾਂ। ਮੈਂ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹਾਂ। ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਮੇਰੇ ਭਰੋਸੇ ਨੂੰ ਕਿਵੇਂ ਦੇਖਦੇ ਹੋ। ਜੇਕਰ ਤੁਸੀਂ ਭਰੋਸਾ ਨਹੀਂ ਕਰਦੇ ਤਾਂ ਇਹ ਤੁਹਾਡਾ ਅੰਧਵਿਸ਼ਵਾਸ ਹੈ।' ਏਕਤਾ ਭਗਵਾਨ ਬਾਲਾਜੀ ਦੀ ਕਾਫ਼ੀ ਅਰਾਧਨਾ ਕਰਦੀ ਹੈ।

PunjabKesari

ਲੱਗ ਚੁੱਕੈ ਗੰਭੀਰ ਦੋਸ਼
ਏਕਤਾ ਕਪੂਰ ਫ਼ਿਲਮ ਤੇ ਵੈੱਬ ਸੀਰੀਜ਼ ਕਾਰਨ ਵਿਵਾਦਾਂ 'ਚ ਵੀ ਰਹਿ ਚੁੱਕੀ ਹੈ। ਉਸ ਦੀ ਕਈ ਫ਼ਿਲਮਾਂ ਤੇ ਵੈੱਬ ਸੀਰੀਜ਼ 'ਤੇ ਵਿਵਾਦਤ ਤੇ ਬੋਲਡ ਕੰਟੈਂਟ ਦਿਖਾਉਣ ਦਾ ਦੋਸ਼ ਲੱਗ ਚੁੱਕਾ ਹੈ। ਏਕਤਾ ਦੇ ਆਲੋਚਕ ਅਕਸਰ ਉਸ 'ਤੇ ਵੈੱਬ ਸੀਰੀਜ਼ 'ਚ ਅਸ਼ਲੀਲਤਾ ਪਰੋਸਣ ਤੇ ਫ਼ਿਲਮਾਂ 'ਚ ਅਸ਼ਲੀਲ ਕਾਮੇਡੀ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਉਂਦੇ ਹਨ। ਏਕਤਾ ਕਪੂਰ ਇਕਮਾਤਰ ਅਜਿਹੀ ਮਹਿਲਾ ਪ੍ਰੋਡਿਊਸਰ ਹੈ ਜਿਹੜੀ ਟੀਵੀ, ਫ਼ਿਲਮ ਤੇ ਵੈੱਬ ਸੀਰੀਜ਼ ਤਿੰਨਾਂ ਪਲੇਟਫਾਰਮ 'ਤੇ ਕੰਮ ਕਰਦੀ ਹੈ ਤੇ ਹਿੱਟ ਵੀ ਹੈ।
PunjabKesari


author

sunita

Content Editor

Related News