28 ਸਾਲ ਦੀ ਹੋਈ ਸੁਨੀਲ ਸ਼ੈੱਟੀ ਦੀ ਧੀ, ਇਸ ਕ੍ਰਿਕਟਰ ਨਾਲ ਅਫੇਅਰ ਦੀਆਂ ਖ਼ਬਰਾਂ ਹਨ ਚਰਚਾ ''ਚ

Thursday, Nov 05, 2020 - 01:24 PM (IST)

28 ਸਾਲ ਦੀ ਹੋਈ ਸੁਨੀਲ ਸ਼ੈੱਟੀ ਦੀ ਧੀ, ਇਸ ਕ੍ਰਿਕਟਰ ਨਾਲ ਅਫੇਅਰ ਦੀਆਂ ਖ਼ਬਰਾਂ ਹਨ ਚਰਚਾ ''ਚ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਤੇ ਪ੍ਰੋਡਊਸਰ ਸੁਨੀਲ ਸ਼ੈੱਟੀ ਦੀ ਧੀ ਤੇ ਬਾਲੀਵੁੱਡ ਅਦਾਕਾਰਾ ਅਥਿਆ ਸ਼ੈੱਟੀ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅਥਿਆ ਸ਼ੈੱਟੀ ਅੱਜ 28 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 5 ਨਵੰਬਰ 1992 ਨੂੰ ਮੁੰਬਈ 'ਚ ਹੋਇਆ ਸੀ। ਅਥਿਆ ਦਾ ਫ਼ਿਲਮ ਪਰਿਵਾਰ ਨਾਲ ਸਬੰਧ ਹੋਣ ਕਾਰਨ ਬਚਪਨ ਤੋਂ ਹੀ ਘਰ 'ਚ ਐਕਟਿੰਗ ਦਾ ਮਾਹੌਲ ਮਿਲਿਆ। ਉੱਥੇ ਹੀ ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾ ਅਥਿਆ ਨੇ ਐਕਟਿੰਗ ਦੀ ਬਕਾਇਦਾ ਟਰੈਨਿੰਗ ਵੀ ਲਈ ਹੈ। ਉਨ੍ਹਾਂ ਨੇ ਨਿਊਯਾਰਕ ਫ਼ਿਲਮ ਐਕਡਮੀ ਤੋਂ ਫ਼ਿਲਮ ਮੈਕਿੰਗ ਤੇ ਲਿਵਰਲ ਆਟਰਸ 'ਚ ਗ੍ਰੈਜ਼ੁਏਸ਼ਨ ਦੀ ਪੜ੍ਹਾਈ ਕੀਤੀ ਹੈ। 

PunjabKesari
ਅਥਿਆ ਨੂੰ ਐਕਟਿੰਗ ਤੋਂ ਇਲਾਵਾ ਡਾਂਸਿੰਗ ਦਾ ਵੀ ਕਾਫ਼ੀ ਸ਼ੌਕ ਹੈ। ਇਸ ਲਈ ਉਨ੍ਹਾਂ ਨੇ ਮਸ਼ਹੂਰ ਕੋਰੀਓਗ੍ਰਾਫ਼ਰ ਰੇਮੋ ਡਿਸੂਜ਼ਾ ਤੋਂ ਟਰੈਨਿੰਗ ਲਈ ਹੈ। ਇਸ ਤੋਂ ਬਾਅਦ ਅਥਿਆ ਨੇ ਸਾਲ 2015 'ਚ ਨਿਖਿਲ ਆਡਵਾਣੀ ਦੀ ਫ਼ਿਲਮ 'ਹੀਰੋ' 'ਚ ਮੁੱਖ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਸਾਲ 1983 'ਚ ਆਈ ਸੁਭਾਸ਼ ਘਈ ਦੀ ਫ਼ਿਲਮ 'ਹੀਰੋ' ਦੀ ਆਧਿਕਾਰਿਕ ਰੀਮੇਕ ਸੀ।
PunjabKesari

ਇਸ 'ਚ ਅਥਿਆ ਨਾਲ ਸੂਰਜ ਪੰਚੋਲੀ ਮੁੱਖ ਭੂਮਿਕਾ 'ਚ ਸਨ। ਇਸ ਤੋਂ ਬਾਅਦ ਅਥਿਆ ਨੇ ਕਾਮੇਡੀ ਫ਼ਿਲਮ 'ਮੁਬਾਰਕਾਂ' 'ਚ ਕੰਮ ਕੀਤਾ। ਇਸ ਫ਼ਿਲਮ 'ਚ ਅਰਜੁਨ ਕਪੂਰ, ਅਨਿਲ ਕਪੂਰ ਤੇ ਇਲਿਆਨਾ ਮੁੱਖ ਭੂਮਿਕਾ 'ਚ ਸਨ।

PunjabKesari

ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਅੰਨ੍ਹੇ ਮੂੰਹ ਡਿੱਗ ਗਈ। ਇਸ ਤੋਂ ਬਾਅਦ ਅਥਿਆ ਕੀਤੀ ਦੋ ਹੋਰ ਫ਼ਿਲਮਾਂ 'ਨਵਾਬਜਾਦੇ' ਤੇ 'ਮੋਤੀਚੂਰ ਚਕਨਾਚੂਰ' ਵੀ ਫਲਾਪ ਰਹੀ।

PunjabKesari
ਫ਼ਿਲਮਾਂ ਤੋਂ ਇਲਾਵਾਂ ਅਥਿਆ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹਿੰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ਅਥਿਆ ਸ਼ੈੱਟੀ ਤੇ ਕ੍ਰਿਕਟਰ ਕੇ. ਐੱਲ. ਰਾਹੁਲ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਕਸਰ ਦੋਵਾਂ ਦੀਆਂ ਇਕੱਠੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਹਨ। ਉੱਥੇ ਹੀ ਅਥਿਆ ਤੇ ਰਾਹੁਲ ਨੂੰ ਕਈ ਥਾਵਾਂ 'ਤੇ ਨਾਲ ਦੇਖਿਆ ਜਾਂਦਾ ਹੈ। ਹਾਲਾਂਕਿ ਦੋਵਾਂ 'ਚੋਂ ਕਿਸੇ ਨੇ ਵੀ ਹੁਣ ਤਕ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਰਹੀ ਹੈ।

PunjabKesari


author

sunita

Content Editor

Related News