ਨਸ਼ਿਆਂ ’ਤੇ ਖੁੱਲ੍ਹ ਕੇ ਬੋਲੇ ਹੰਸ ਰਾਜ ਹੰਸ, ਕਲਾਕਾਰਾਂ ਨੂੰ ਵੀ ਦਿੱਤੀ ਨੇਕ ਸਲਾਹ

Saturday, Nov 04, 2023 - 05:10 PM (IST)

ਨਸ਼ਿਆਂ ’ਤੇ ਖੁੱਲ੍ਹ ਕੇ ਬੋਲੇ ਹੰਸ ਰਾਜ ਹੰਸ, ਕਲਾਕਾਰਾਂ ਨੂੰ ਵੀ ਦਿੱਤੀ ਨੇਕ ਸਲਾਹ

ਐਂਟਰਟੇਨਮੈਂਟ ਡੈਸਕ– ਹੰਸ ਰਾਜ ਹੰਸ ਨੇ ਜਗ ਬਾਣੀ ਟੀ. ਵੀ. ’ਤੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ’ਚ ਨਸ਼ਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਹੰਸ ਰਾਜ ਹੰਸ ਨੇ ਕਿਹਾ, ‘‘ਮੇਰੇ ਬੇਟਿਓ ਮਾਂ ਬਾਪ ’ਤੇ ਤਰਸ ਕਰੋ, ਇਸ ਧਰਤੀ ’ਤੇ ਤਰਸ ਕਰੋ ਤੇ ਨਸ਼ਿਆਂ ਨੂੰ ਛੱਡੋ। ਪੰਜਾਬ ਨੂੰ ਮੁੜ ਆਬਾਦ ਕਰੋ, ਸੰਗੀਤ ’ਚ ਹਥਿਆਰਾਂ ਲਈ ਕੋਈ ਜਗ੍ਹਾ ਨਹੀਂ, ਆਪਣੇ ਵੱਡਿਆਂ ਨੂੰ ਸੁਣੋ, ਉਨ੍ਹਾਂ ਨੂੰ ਦੇਖੋ, ਉਹ ਮੁਹੱਬਤ ਦਾ ਪ੍ਰਚਾਰ ਕਰਦੇ ਸਨ।’’

ਇਹ ਖ਼ਬਰ ਵੀ ਪੜ੍ਹੋ : ਕਬਰਾਂ ’ਤੇ ਗਾਉਣ ਦਾ ਮਾਮਲਾ ਵਧਦਾ ਦੇਖ ਜਸਬੀਰ ਜੱਸੀ ਨੇ ਸਾਂਝੀ ਕੀਤੀ 14 ਸਾਲ ਪੁਰਾਣੀ ਵੀਡੀਓ

ਹੰਸ ਰਾਜ ਹੰਸ ਨੇ ਅੱਗੇ ਕਿਹਾ, ‘‘ਤੁਸੀਂ ਆਪਸ ’ਚ ਪ੍ਰੋਗਰਾਮਾਂ ਤੋਂ ਹੀ ਲੜੀ ਜਾਂਦੇ ਹੋ। ਸੋਸ਼ਲ ਮੀਡੀਆ ਇੰਨੀ ਮਾੜੀ ਚੀਜ਼ ਹੈ, ਇਕ-ਦੂਜੇ ਨੂੰ ਭੜਕਾਉਣਾ, ਆਪਣੇ ਮਾਪਿਆਂ ਦੀ ਹਾਲਤ ਤਾਂ ਦੇਖੋ, ਉਹ ਕਿਵੇਂ ਜ਼ਿੰਦਾ ਲਾਸ਼ ਬਣੇ ਹੋਏ।’’

ਅਖੀਰ ’ਚ ਉਨ੍ਹਾਂ ਕਿਹਾ, ‘‘ਭਾਵੇਂ ਨਸ਼ੇ ਨਾਲ ਕੋਈ ਮਰੇ, ਭਾਵੇਂ ਗੋਲੀ ਨਾਲ ਮਰੇ, ਉਸ ਰੱਬ ਦਾ ਵਾਸਤਾ ਨਸ਼ੇ ਨਾ ਕਰੋ, ਗਾਣਿਆਂ ’ਚ ਵੀ ਮੁਹੱਬਤ ਦੀ ਗੱਲ ਕਰੋ।’’

ਦੱਸ ਦੇਈਏ ਕਿ ਇਸ ਇੰਟਰਵਿਊ ’ਚ ਹੰਸ ਰਾਜ ਹੰਸ ਕਈ ਮੁੱਦਿਆਂ ’ਤੇ ਆਪਣਾ ਪੱਖ ਰੱਖ ਚੁੱਕੇ ਹਨ। ਹੰਸ ਰਾਜ ਹੰਸ ਦੀ ਪੂਰੀ ਇੰਟਰਵਿਊ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਹੰਸ ਰਾਜ ਹੰਸ ਦੇ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News