ਗਾਇਕ ਗੁਰਵਿੰਦਰ ਬਰਾੜ ਨੇ ਲਗਵਾਈ ਕੋਰੋਨਾ ਵੈਕਸੀਨ, ਤਸਵੀਰਾਂ ਕੀਤੀਆਂ ਸਾਂਝੀਆਂ

05/13/2021 6:28:13 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ) — 'ਲੰਬੜਦਾਰਾਂ ਦੇ ਦਰਵਾਜ਼ੇ', 'ਉਸ ਕਮਲੀ ਦੀਆਂ ਯਾਦਾਂ', 'ਸ਼ੌਕੀ', 'ਗੁੱਡ ਮਾਰਨਿੰਗ', 'ਪਾਣੀ ਅੱਖੀਆਂ ਦਾ', 'ਬਾਬਾ ਨਾਨਕ ਭਲੀ ਕਰੂ' ਕੈਸਿਟਾਂ ਅਤੇ ਬਹੁਤ ਸਾਰੇ ਸਮਾਜਿਕ/ਪਰਿਵਾਰਕ ਹਿੱਟ ਗੀਤਾਂ ਦੇ ਮਾਲਕ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਗੁਰਵਿੰਦਰ ਬਰਾੜ ਨੇ ਹੈਲਥ ਵੈਲਨੈਸ ਸੈਂਟਰ ਤਰਖਾਣਵਾਲਾ ਵਿਖੇ ਪਹੁੰਚ ਕੋਰੋਨਾ ਵੈਕਸੀਨ ਲਗਵਾਈ ਹੈ। ਹਾਲ ਹੀ 'ਚ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਗੁਰਵਿੰਦਰ ਬਰਾੜ ਕੋਰੋਨਾ ਵੈਕਸੀਨ ਲਗਵਾਉਂਦੇ ਨਜ਼ਰ ਆ ਰਹੇ ਹਨ।

ਗੁਰਵਿੰਦਰ ਬਰਾੜ ਦਾ ਜਨਮ 8 ਫਰਵਰੀ 1979 ਨੂੰ ਮੁਕਤਸਰ ਜ਼ਿਲ੍ਹੇ ਦੇ ਸਾਧਾਰਨ ਜਿਹੇ ਪਿੰਡ ਮਹਾਂਬੱਧਰ 'ਚ ਜੰਮਿਆ ਗੁਰਵਿੰਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ. ਸੀ ਕਰਨ ਮਗਰੋਂ ਸਰਕਾਰੀ ਨੌਕਰੀ ਲੈਣ 'ਚ ਵੀ ਸਫਲ ਹੋਏ ਪਰ ਲਿਖਣ ਅਤੇ ਗਾਉਣ ਦਾ ਸ਼ੌਕ ਅੰਦਰੋਂ-ਅੰਦਰ ਜਵਾਨ ਹੁੰਦਾ ਗਿਆ। ਆਮ ਤੌਰ 'ਤੇ ਨਵੀਂ ਪੌਦ 'ਚੋਂ ਮਾਲਵੇ ਦੇ ਗਾਇਕ 'ਬਠਿੰਡਾ ਟਾਈਪ' ਕਰਕੇ ਜਾਣੇ ਜਾਂਦੇ ਹਲਕੇ ਪੱਧਰ ਦੇ ਗੀਤਾਂ ਨਾਲ ਹੀ ਪਾਰੀਆਂ ਖੇਡਦੇ ਰਹੇ ਹਨ ਪਰ ਗੋਰਾ ਚੱਕ ਵਾਲਾ ਤੋਂ ਬਾਅਦ ਗੁਰਵਿੰਦਰ ਨੇ ਪਾਇਦਾਰ ਗੀਤਾਂ ਨਾਲ ਗਾਇਕੀ ਦੀ ਸ਼ੁਰੂਆਤ ਕੀਤੀ।

PunjabKesari

ਦੱਸ ਦਈਏ ਕਿ 'ਲੰਬੜਦਾਰਾਂ ਦੇ ਦਰਵਾਜ਼ੇ' ਟਾਈਟਲ ਵਾਲੀ ਕੈਸੇਟ ਨਾਲ ਉਸ ਨੇ ਪੰਜਾਬੀ ਗਾਇਕੀ ਦੇ ਖੇਤਰ 'ਚ ਪੈਰ ਧਰਿਆ। ਭਾਵੇਂ ਇਹ ਕੈਸੇਟ ਕੋਈ ਮਾਅਰਕਾ ਨਾ ਮਾਰ ਸਕੀ ਪਰ ਗੁਰਵਿੰਦਰ ਦੇ ਯਤਨ ਨੂੰ ਚੰਗੀ ਦਾਦ ਮਿਲੀ। ਇਸ ਤੋਂ ਬਾਅਦ ਉਸ ਨੇ ਐਲਬਮ 'ਉਸ ਕਮਲੀ ਦੀਆਂ ਯਾਦਾਂ' ਦੀ ਤਿਆਰੀ ਕੀਤੀ।

10-15 ਹਜ਼ਾਰ 'ਚ ਪ੍ਰੋਗਰਾਮ ਕਰਦਿਆਂ, ਤਨਖਾਹ 'ਚੋਂ ਢਿੱਡ ਬੰਨ੍ਹ ਕੇ ਪੈਸੇ ਬਚਾਉਂਦਿਆਂ ਫੇਰ ਉਸ ਨੇ ਮਿਸ ਪੂਜਾ ਨਾਲ ਦੋਗਾਣਿਆਂ ਦੀ ਐਲਬਮ ਕੀਤੀ 'ਗੁੱਡ ਮਾਰਨਿੰਗ'। ਇਸ ਐਲਬਮ ਦੇ ਦੋ ਗੀਤ 'ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ' ਅਤੇ 'ਹਾਏ ਮੈਂ ਮਰ ਜਾਂ ਜੀਅ ਨਹੀਂ ਲੱਗਿਆ ਮੇਰੇ ਸੋਹਣੇ ਦਾ' ਸੁਪਰਹਿੱਟ ਹੋ ਗਏ।


sunita

Content Editor

Related News