ਗੁਰੂ ਰੰਧਾਵਾ ਨਾਲ ਰੋਮਾਂਟਿਕ ਹੋਈ ਉਰਵਸ਼ੀ ਰੌਤੇਲਾ, ਤਸਵੀਰਾਂ ਵਾਇਰਲ

Thursday, Apr 22, 2021 - 03:42 PM (IST)

ਗੁਰੂ ਰੰਧਾਵਾ ਨਾਲ ਰੋਮਾਂਟਿਕ ਹੋਈ ਉਰਵਸ਼ੀ ਰੌਤੇਲਾ, ਤਸਵੀਰਾਂ ਵਾਇਰਲ

ਚੰਡੀਗੜ੍ਹ (ਬਿਊਰੋ)– ਗੁਰੂ ਰੰਧਾਵਾ ਤੇ ਉਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਹੀਆਂ ਹਨ। ਅਸਲ ’ਚ ਦੋਵੇਂ ਨਵੇਂ ਗੀਤ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਗੀਤ ’ਚ ਗੁਰੂ ਤੇ ਉਰਵਸ਼ੀ ਦੀ ਪਿਆਰੀ ਕੈਮਿਸਟਰੀ ਇਨ੍ਹਾਂ ਵਾਇਰਲ ਤਸਵੀਰਾਂ ’ਚ ਸਾਫ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਦੋਵੇਂ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ ਤੇ ਇਨ੍ਹਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਐਪਲ ਇਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਦੇਖ ਗਾਇਕ ਫਤਿਹ ਸਿੰਘ ਨੇ ਕੀਤਾ ਇਹ ਟਵੀਟ

ਜਿਸ ਗੀਤ ਲਈ ਗੁਰੂ ਤੇ ਉਰਵਸ਼ੀ ਇਕੱਠੇ ਹੋਏ ਹਨ, ਉਸ ਦਾ ਨਾਂ ਹੈ ‘ਡੂਬ ਗਏ’। ਇਹ ਗੀਤ 30 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਗੀਤ ਯੂਟਿਊਬ ’ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।

PunjabKesari

ਦੱਸਣਯੋਗ ਹੈ ਕਿ ਜੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ’ਚ ਗੁਰੂ ਤੇ ਉਰਵਸ਼ੀ ਦੋਵਾਂ ਨੇ ਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਸਮੁੰਦਰ ਕੰਢੇ ਇਕ-ਦੂਜੇ ਨਾਲ ਰੋਮਾਂਟਿਕ ਹੁੰਦੇ ਗੁਰੂ ਤੇ ਉਰਵਸ਼ੀ ਦੀਆਂ ਤਸਵੀਰਾਂ ’ਤੇ ਲੋਕ ਪਿਆਰੇ-ਪਿਆਰੇ ਕੁਮੈਂਟਸ ਕਰ ਰਹੇ ਹਨ।

PunjabKesari

ਉਥੇ ਇਸ ਤੋਂ ਇਲਾਵਾ ਉਰਵਸ਼ੀ ਦੀਆਂ ਗੀਤ ਦੀ ਸ਼ੂਟਿੰਗ ਦੌਰਾਨ ਗੁਲਾਬੀ ਰੰਗ ਦੀ ਡਰੈੱਸ ’ਚ ਵੀ ਤਸਵੀਰਾਂ ਸਾਹਮਣੇ ਆਈਆਂ ਹਨ। ਉਰਵਸ਼ੀ ’ਤੇ ਗੁਲਾਬੀ ਰੰਗ ਬੇਹੱਦ ਜਚ ਰਿਹਾ ਹੈ ਤੇ ਇਨ੍ਹਾਂ ਤਸਵੀਰਾਂ ’ਚ ਉਸ ਦਾ ਬੋਲਡ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਨੋਟ– ਗੁਰੂ ਤੇ ਉਰਵਸ਼ੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News