-9 ਡਿਗਰੀ ’ਚ ਸ਼ੂਟ ਕਰਨਾ ਗੁਰੂ ਰੰਧਾਵਾ ਨੂੰ ਪਿਆ ਭਾਰੀ, ਨੱਕ ’ਚੋਂ ਨਿਕਲਣ ਲੱਗਾ ਖੂਨ

Thursday, Jan 28, 2021 - 12:27 PM (IST)

-9 ਡਿਗਰੀ ’ਚ ਸ਼ੂਟ ਕਰਨਾ ਗੁਰੂ ਰੰਧਾਵਾ ਨੂੰ ਪਿਆ ਭਾਰੀ, ਨੱਕ ’ਚੋਂ ਨਿਕਲਣ ਲੱਗਾ ਖੂਨ

ਮੁੰਬਈ (ਬਿਊਰੋ)– ਫ਼ਿਲਮਾਂ, ਗੀਤਾਂ ਜਾਂ ਸੀਰੀਅਲਜ਼ ਦੀ ਸ਼ੂਟਿੰਗ ਕਰਦੇ ਸਮੇਂ ਅਕਸਰ ਸਿਤਾਰਿਆਂ ਨੂੰ ਸੱਟਾਂ ਲੱਗ ਜਾਂਦੀਆਂ ਹਨ। ਕਦੇ ਅੱਤ ਦੀ ਗਰਮੀ ਤਾਂ ਕਦੇ ਹੱਦੋਂ ਵੱਧ ਠੰਡ ’ਚ ਸਿਤਾਰੇ ਸ਼ੂਟਿੰਗ ਕਰਦੇ ਹਨ, ਫਿਰ ਕਿਤੇ ਜਾ ਕੇ ਉਨ੍ਹਾਂ ਦਾ ਇਕ ਪ੍ਰਾਜੈਕਟ ਪੂਰਾ ਹੁੰਦਾ ਹੈ। ਆਪਣੇ ਪ੍ਰਾਜੈਕਟ ਨੂੰ ਪੂਰਾ ਕਰਨ ’ਚ ਸਿਤਾਰੇ ਕਿਹੜੀਆਂ ਮੁਸ਼ਕਿਲਾਂ ’ਚੋਂ ਲੰਘਦੇ ਹਨ, ਇਸ ਦੀ ਇਕ ਝਲਕ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਦਿਖਾਈ ਹੈ।

ਗੁਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਕਸ਼ਮੀਰ ਦੇ ਬਰਫੀਲੇ ਪਹਾੜਾਂ ਵਿਚਾਲੇ ਨਜ਼ਰ ਆ ਰਹੇ ਹਨ। ਧਿਆਨ ਦੇਣ ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਸਵੀਰ ’ਚ ਗੁਰੂ ਦੇ ਨੱਕ ’ਚੋਂ ਖੂਨ ਨਿਕਲ ਰਿਹਾ ਹੈ। ਨੱਕ ’ਚੋਂ ਖੂਨ ਨਿਕਲਣ ਦੀ ਵਜ੍ਹਾ ਵੀ ਗੁਰੂ ਨੇ ਆਪਣੀ ਪੋਸਟ ’ਚ ਦੱਸੀ ਹੈ। ਤਸਵੀਰ ਸਾਂਝੀ ਕਰਦਿਆਂ ਗੁਰੂ ਨੇ ਕੈਪਸ਼ਨ ’ਚ ਦੱਸਿਆ, ‘ਮਨਫੀ 9 ਡਿਗਰੀ ਸੈਲਸੀਅਸ ’ਚ ਸ਼ੂਟ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਹੈ ਪਰ ਮਿਹਨਤ ਹੀ ਅੱਗੇ ਵਧਣ ਦਾ ਇਕੋ-ਇਕ ਤਰੀਕਾ ਹੈ। ਅਸੀਂ ਕਸ਼ਮੀਰ ’ਚ ਸ਼ਾਨਦਾਰ ਸ਼ੂਟ ਕੀਤਾ। ਛੇਤੀ ਆ ਰਿਹਾ ਹੈ।’

 
 
 
 
 
 
 
 
 
 
 
 
 
 
 
 

A post shared by Guru Randhawa (@gururandhawa)

ਦੱਸਣਯੋਗ ਹੈ ਕਿ ਗੁਰੂ ਇਨ੍ਹੀਂ ਦਿਨੀਂ ਆਪਣੇ ਆਗਾਮੀ ਪ੍ਰਾਜੈਕਟ ਦੇ ਸਿਲਸਿਲੇ ’ਚ ਕਸ਼ਮੀਰ ਗਏ ਸਨ। ਉਨ੍ਹਾਂ ਦੇ ਅਗਲੇ ਗੀਤ ’ਚ ਬਾਲੀਵੁੱਡ ਅਦਾਕਾਰਾ ਮ੍ਰਣਾਲ ਠਾਕੁਰ ਵੀ ਨਜ਼ਰ ਆਉਣ ਵਾਲੀ ਹੈ। ਗੁਰੂ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਮ੍ਰਣਾਲ ਨਾਲ ਮਸਤੀ ਕਰਦਿਆਂ ਇਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ’ਚ ਦੋਵੇਂ ਕਸ਼ਮੀਰ ਦੀਆਂ ਵਾਦੀਆਂ ’ਚ ਇਕ-ਦੂਜੇ ਨਾਲ ਬਾਕਸਿੰਗ ਕਰਦੇ ਦਿਖਾਈ ਦੇ ਰਹੇ ਸਨ।

ਇਸ ਤੋਂ ਪਹਿਲਾਂ ਹਾਲ ਹੀ ’ਚ ਗੁਰੂ ਦਾ ਗੀਤ ‘ਮਹਿੰਦੀ ਵਾਲੇ ਹਾਥ’ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਗੁਰੂ ਨਾਲ ‘ਦਿਲ ਬੇਚਾਰਾ’ ਫ਼ਿਲਮ ਦੀ ਅਦਾਕਾਰਾ ਸੰਜਨਾ ਸਾਂਘੀ ਨਜ਼ਰ ਆਈ ਸੀ। ਗੁਰੂ ਦਾ ਇਹ ਗੀਤ ਵੀ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News