ਜਨਮਦਿਨ ਮੌਕੇ ਸ਼ਾਹਰੁਖ ਨੂੰ ਗੁਰੂ ਰੰਧਾਵਾ ਦਾ ਖ਼ਾਸ ਤੋਹਫ਼ਾ, ਵੇਖ ਪ੍ਰਸ਼ੰਸਕਾਂ ਦੇ ਚਿਹਰੇ 'ਤੇ ਵੀ ਆਇਆ ਨੂਰ (ਵੀਡੀਓ)

11/02/2020 12:39:57 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅੱਜ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਰੁਖ ਖ਼ਾਨ ਦਾ ਜਨਮ 2 ਨਵੰਬਰ 1965 ਨੂੰ ਮੁਸਲਿਮ ਪਰਿਵਾਰ 'ਚ ਹੋਇਆ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਸੋਸ਼ਲ ਮੀਡੀਆ 'ਤੇ ਪਿਆਰ ਭਰੇ ਸੰਦੇਸ਼ ਭੇਜ ਰਹੇ ਹਨ। ਸ਼ਾਹਰੁਖ ਖ਼ਾਨ ਨੂੰ ਇੰਡਸਟਰੀ ਤੋਂ ਵੀ ਕਈ ਸਿਤਾਰਿਆਂ ਨੇ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਖੱਟਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਇਕ ਮਜ਼ੇਦਾਰ ਵੀਡੀਓ ਰਾਹੀਂ ਸ਼ਾਹਰੁਖ ਖ਼ਾਨ ਨੂੰ ਬਰਥਡੇ ਵਿਸ਼ ਕੀਤਾ ਹੈ।

ਗੁਰੂ ਰੰਧਾਵਾ ਨੇ ਸ਼ਾਹਰੁਖ ਖਾਨ ਨੂੰ ਇਕ ਦਿਨ ਪਹਿਲਾਂ ਹੀ ਬਰਥਡੇ ਵਿਸ਼ ਕਰਦੇ ਹੋਏ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਗੁਰੂ ਰੰਧਾਵਾ ਨੇ ਲਿਖਿਆ ਹੈ, 'ਇਹ ਮੇਰੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਹੈ ਅਤੇ ਮੈਂ ਇਸ ਨੂੰ ਸ਼ਾਹਰੁਖ ਸਰ ਨੂੰ ਡੇਡੀਕੇਟ ਕਰ ਰਿਹਾ ਹਾਂ।' ਇਸ ਵੀਡੀਓ 'ਚ ਗੁਰੂ ਰੰਧਾਵਾ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਵੀਰ ਜ਼ਾਰਾ' ਦੇ ਗੀਤ 'ਮੈਂ ਯਹਾਂ ਹੂੰ' ਗੀਤ 'ਤੇ ਐਕਟ ਕਰਦੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਦੇ ਇਸ ਵੀਡੀਓ 'ਤੇ ਸ਼ਾਹਰੁਖ ਦੇ ਚਾਹੁਣ ਵਾਲਿਆਂ ਨੇ ਕਾਫ਼ੀ ਕੁਮੈਂਟ ਕੀਤੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਸ਼ਾਹਰੁਖ ਖ਼ਾਨ ਆਪਣੇ ਪਰਿਵਾਰ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

 
 
 
 
 
 
 
 
 
 
 
 
 
 

Wishing sir @iamsrk a very happy birthday one day earlier. This is very special video for me and I dedicate this to sir @iamsrk on his birthday ❤️

A post shared by Guru Randhawa (@gururandhawa) on Nov 1, 2020 at 3:12am PST

ਬਾਲੀਵੁੱਡ 'ਚ ਕਾਫ਼ੀ ਫੇਮਸ ਜੋੜੀ ਹੈ ਸ਼ਾਹਰੁਖ ਤੇ ਗੌਰੀ ਖ਼ਾਨ
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦੀ ਜੋੜੀ ਬਾਲੀਵੁੱਡ 'ਚ ਕਾਫ਼ੀ ਫੇਮਸ ਹੈ। ਇਨ੍ਹਾਂ ਦੇ ਪਿਆਰ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਨੇ ਇਕ-ਦੂਜੇ ਨੂੰ ਪਾਉਣ ਲਈ ਕਈ ਪਾਪੜ ਵੇਲਣੇ ਪਏ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 1984 'ਚ ਇਕ ਦੋਸਤ ਦੀ ਪਾਰਟੀ 'ਚ ਹੋਈ ਸੀ। ਉਸ ਸਮੇਂ ਸ਼ਾਹਰੁਖ ਖ਼ਾਨ ਸਿਰਫ਼ 18 ਸਾਲ ਦੇ ਸਨ।

ਧਰਮ ਬਣਿਆ ਦੋਵੇਂ ਦੇ ਵਿਆਹ 'ਚ ਵੱਡਾ ਅੜਿਕਾ
ਦੋਵਾਂ ਨੇ ਇਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਪਿਆਰ ਹੋ ਗਿਆ। ਉਸ ਸਮੇਂ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਇਹ ਸੌਖਾ ਨਹੀਂ ਸੀ। ਦੋਵਾਂ ਦੇ ਵਿਆਹ 'ਚ ਸਭ ਤੋਂ ਵੱਡਾ ਅੜਿਕਾ ਦੋਵਾਂ ਦੇ ਧਰਮ ਅਲੱਗ-ਅਲੱਗ ਹੋਣਾ ਸੀ। ਸ਼ਾਹਰੁਖ ਖ਼ਾਨ ਮੁਸਲਿਮ ਸਨ ਅਤੇ ਗੌਰੀ ਬ੍ਰਾਹਮਣ ਪਰਿਵਾਰ ਤੋਂ। ਗੌਰੀ ਦੇ ਮਾਤਾ-ਪਿਤਾ ਇਸ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਅਤੇ ਸ਼ਾਹਰੁਖ ਉਸ ਸਮੇਂ ਫ਼ਿਲਮਾਂ 'ਚ ਆਉਣ ਲਈ ਵੀ ਸੰਘਰਸ਼ ਕਰ ਰਹੇ ਸਨ। ਸ਼ਾਹਰੁਖ ਖ਼ਾਨ ਨੇ ਗੌਰੀ ਦੇ ਮਾਤਾ-ਪਿਤਾ ਨੂੰ ਮਨਾਉਣ ਲਈ 5 ਸਾਲ ਤੱਕ ਹਿੰਦੂ ਹੋਣ ਦਾ ਝੂਠ ਬੋਲਿਆ। ਉਨ੍ਹਾਂ ਆਪਣਾ ਨਾਮ ਤੱਕ ਬਦਲ ਲਿਆ ਸੀ ਪਰ ਆਖ਼ਿਰਕਾਰ ਗੌਰੀ ਦੇ ਮਾਤਾ-ਪਿਤਾ ਮੰਨ ਗਏ ਅਤੇ 25 ਅਕਤੂਬਰ 1991 'ਚ ਦੋਵਾਂ ਦਾ ਵਿਆਹ ਹੋ ਗਿਆ।


sunita

Content Editor

Related News