ਗੀਤ ਰਾਹੀਂ ਸੁਣੋ, ਪੰਜਾਬੀ ਗਾਇਕੀ ਦਾ ਘਾਣ ਕਰਨ ਵਾਲਿਆਂ ਨੂੰ ਲਾਈ ਫਟਕਾਰ (ਵੀਡੀਓ)
Friday, Aug 19, 2016 - 07:03 PM (IST)

ਜਲੰਧਰ— ਪੰਜਾਬੀ ਗੀਤਾਂ ''ਚ ਪ੍ਰਮੋਟ ਹੁੰਦੀਆਂ ਪਿਸਤੌਲਾਂ ਤੇ ਨਸ਼ੇ ਨੂੰ ਲੈ ਕੇ ਗੁਰਸ਼ਬਦ ਤੇ ਸੱਤਾ ਵੈਰੋਵਾਲੀਆ ਵਲੋਂ ਆਪਣੇ ਇਸ ਗੀਤ ਰਾਹੀਂ ਗੀਤਕਾਰਾਂ ਨੂੰ ਫਟਕਾਰ ਲਗਾਈ ਗਈ ਹੈ।
ਗੀਤਾਂ ''ਚ ਪੇਸ਼ ਕੀਤੇ ਜਾਂਦੇ ਜੱਟਾਂ ਦੇ ਅਕਸ ਅਤੇ ਪੰਜਾਬੀਅਤ ਦੇ ਹੋ ਰਹੇ ਘਾਣ ਨੂੰ ਇਨ੍ਹਾਂ ਗਾਇਕਾਂ ਨੇ ਬੋਲਾਂ ਰਾਹੀਂ ਉਜਾਗਰ ਕੀਤਾ ਹੈ। ਗੀਤਕਾਰਾਂ ''ਤੇ ਆਪਣੇ ਬੋਲਾਂ ''ਚ ਵਿਅੰਗ ਕੱਸਦੇ ਹੋਏ ਉਨ੍ਹਾਂ ਇਹ ਵੀ ਕਿਹਾ—''ਗੱਲਾਂ ਤੱਤੀਆਂ ਮਿੱਤਰੋ ਕਹਿਣ ਲੱਗੇ, ਜੇ ਚੁੱਭਣ ਤਾਂ ਜਾਚਕ ਹਾਂ ਮਾਫੀ ਦੇ ਦਿਓ।''
ਆਪਣੇ ਗੀਤ ਰਾਹੀਂ ਉਨ੍ਹਾਂ ਪੰਜਾਬੀਅਤ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਹੈ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜੋ ਇਸ ਗੱਲ ਦਾ ਸੂਚਕ ਹੈ ਕਿ ਜੇਕਰ ਸਾਫ ਸੁਥਰੀ ਗਾਇਕੀ ਕੀਤੀ ਜਾਵੇ ਤਾਂ ਉਸ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਸਕਦਾ ਹੈ।