ਸੇਬ ਚੋਰੀ ਦੇ ਮਸਲੇ ’ਤੇ ਬੋਲੇ ਗੁਰਪ੍ਰੀਤ ਘੁੱਗੀ, ਵੀਡੀਓ ਸਾਂਝੀ ਕਰ ਆਖੀ ਇਹ ਗੱਲ
Tuesday, Dec 06, 2022 - 05:28 PM (IST)
ਚੰਡੀਗੜ੍ਹ (ਬਿਊਰੋ)– ਸੇਬ ਚੋਰੀ ਦੀ ਘਟਨਾ ਇਸ ਵੇਲੇ ਪੂਰੇ ਪੰਜਾਬ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਕ ਟਰੱਕ ਡਰਾਈਵਰ ਦਾ ਟਰੱਕ ਪਲਟ ਗਿਆ, ਜਿਸ ’ਚ ਸੇਬਾਂ ਦੀਆਂ ਪੇਟੀਆਂ ਲੱਦੀਆਂ ਹੋਈਆਂ ਸਨ ਪਰ ਦੁੱਖ ਦੀ ਗੱਲ ਇਹ ਹੈ ਕਿ ਟਰੱਕ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਨਜ਼ਦੀਕੀ ਪਿੰਡ ਦੇ ਲੋਕਾਂ ਨੇ ਸੇਬਾਂ ਦੀਆਂ ਪੇਟੀਆਂ ਟਰੱਕ ’ਚੋਂ ਗਾਇਬ ਕਰ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !
ਹਾਲਾਂਕਿ ਉਕਤ ਸ਼ਰਾਰਤੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਤੇ ਟਰੱਕ ਡਰਾਈਵਰ ਨੂੰ ਦਾਨੀ ਸੱਜਣ ਵਲੋਂ 9 ਲੱਖ 12 ਹਜ਼ਾਰ ਦਾ ਚੈੱਕ ਵੀ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਕੁਝ ਲੋਕ ਚੋਰੀ ਦੀਆਂ ਵੀਡੀਓਜ਼ ਜ਼ਿਆਦਾ ਵਾਇਰਲ ਕਰ ਰਹੇ ਹਨ ਤੇ ਮਦਦ ਕਰਨ ਵਾਲੇ ਸ਼ਖ਼ਸ ਦੀਆਂ ਘੱਟ।
ਇਸ ਬਾਰੇ ਬੋਲਦਿਆਂ ਗੁਰਪ੍ਰੀਤ ਘੁੱਗੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਗੁਰਪ੍ਰੀਤ ਘੁੱਗੀ ਨੇ ਿਕਹਾ ਕਿ ਦੋਸ਼ੀ ਜਿਹੜੇ ਵੀ ਪਿੰਡ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਨੂੰ ਪਿੰਡ ਦੀਆਂ ਪੰਚਾਇਤਾਂ ਸਖ਼ਤ ਤਾੜਨਾ ਦੇਵੇ।
ਘੁੱਗੀ ਨੇ ਇਹ ਵੀ ਕਿਹਾ ਕਿ ਸੇਬ ਚੋਰੀ ਦੀਆਂ ਵੀਡੀਓ ਵਾਇਰਲ ਕਰਨੀਆਂ ਹੁਣ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਮਦਦ ਕਰਨ ਵਾਲਿਆਂ ਦੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਹੈ। ਇਸ ਨਾਲ ਦੁਨੀਆ ਅੱਗੇ ਚੰਗੀ ਚੀਜ਼ ਸਾਹਮਣੇ ਆਵੇਗੀ ਤੇ ਇਕ ਮਿਸਾਲ ਕਾਇਮ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।