''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

Tuesday, Jan 25, 2022 - 03:37 PM (IST)

''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) : ਪੰਜਾਬੀ ਕਲਾਕਾਰਾਂ ਵਲੋਂ ਐਲਬਮਸ ਰਿਲੀਜ਼ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਪੰਜਾਬੀ ਕਲਾਕਾਰਾਂ ਦਾ ਇਹ ਰੁਝਾਨ ਜਲਦੀ ਖ਼ਤਮ ਨਹੀਂ ਹੋਣ ਵਾਲਾ ਵੀ ਨਹੀਂ ਹੈ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਹੁਣ ਤੱਕ ਆਪਣੀਆਂ ਐਲਬਮਾਂ ਰਿਲੀਜ਼ ਕੀਤੀਆਂ ਹਨ ਤੇ ਕਈ ਹਾਲੇ ਰਿਲੀਜ਼ ਕਰਨ ਵਾਲੇ ਕਲਾਕਾਰਾਂ ਦੀ ਲਿਸਟ 'ਚ ਸ਼ਾਮਲ ਹਨ। ਕੁਝ ਮਹੀਨੇ ਪਹਿਲਾਂ 'ਡਾਇਮੰਡ' ਸਟਾਰ ਗੁਰਨਾਮ ਭੁੱਲਰ ਨੇ ਵੀ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਸਭ ਤੋਂ ਵਧ ਉਡੀਕੀ ਜਾ ਰਹੀ ਐਲਬਮ 'Majestic Laane' ਦੀ ਟ੍ਰੈਕਲਿਸਟ ਰਿਲੀਜ਼ ਕਰਨਗੇ। ਵਾਅਦੇ ਮੁਤਾਬਕ, ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਖੁਲਾਸਾ ਕੀਤਾ ਅਤੇ ਐਲਬਮ ਦੀ ਰਿਲੀਜ਼ਿੰਗ ਡੇਟ ਨਾਲ ਟ੍ਰੈਕਲਿਸਟ ਨੂੰ ਵੀ ਸ਼ੇਅਰ ਕੀਤਾ ਹੈ।

ਦੱਸ ਦਈਏ ਕਿ ਗੁਰਨਾਮ ਭੁੱਲਰ ਵਲੋਂ ਸ਼ੇਅਰ ਕੀਤੀ ਪੋਸਟ ਮੁਤਾਬਕ, ਇਹ 12 ਗੀਤਾਂ ਦੀ ਐਲਬਮ ਹੈ, ਜੋ ਕਿ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਾਮਵਰ ਗੀਤਕਾਰ ਕਪਤਾਨ, ਗਿਫਟੀ ਜੱਸੀ ਲੋਖਾ ਤੇ ਨਰਿੰਦਰ ਤਲਵਾੜਾ ਨੇ ਐਲਬਮ ਦੇ ਟਰੈਕਾਂ ਲਈ ਆਪਣੀ ਕਲਮ ਦਾ ਕਮਾਲ ਦਿਖਾਇਆ ਹੈ। ਇਸ ਐਲਬਮ ਦੇ ਟਾਈਟਲ ਅਤੇ ਗੀਤਾਂ ਨੇ ਤੁਰੰਤ ਸਾਰਿਆਂ ਦਾ ਧਿਆਨ ਖਿੱਚਿਆ ਕਿਉਂਕਿ ਇਹ ਕਾਫ਼ੀ ਯੂਨੀਕ ਹਨ। ਗੁਰਨਾਮ ਭੁੱਲਰ ਦੀ ਪਹਿਲੀ ਐਲਬਮ 'ਡੈੱਡ ਐਂਡ' ਨੂੰ ਵੱਡੀ ਸਫਲਤਾ ਮਿਲੀ ਸੀ ਅਤੇ ਹੁਣ ਪ੍ਰਸ਼ੰਸਕ ਦੂਜੀ ਤੋਂ ਵੀ ਇਹੀ ਉਮੀਦ ਕਰ ਰਹੇ ਹਨ। 'Majestic Laane' ਨੂੰ ਦੇਸੀ ਜੰਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News