''ਸਹੁਰਿਆਂ ਦਾ ਪਿੰਡ ਆ ਗਿਆ'' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

Thursday, Jun 16, 2022 - 06:00 PM (IST)

''ਸਹੁਰਿਆਂ ਦਾ ਪਿੰਡ ਆ ਗਿਆ'' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

ਬਾਲੀਵੁੱਡ ਡੈਸਕ: ਮਸ਼ਹੂਰ ਅਦਾਕਾਰ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ  ਦੀ ਜੋੜੀ ਇਕ ਵਾਰ ਫਿਰ ਪਰਦੇ ਉੱਪਰ ਧਮਾਲ ਮਚਾਉਣ ਆ ਰਹੀ ਹੈ। ਸਰਗੁਣ ਨੇ ਆਪਣੀ ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੀ ਰਿਲੀਜ਼ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਸਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ।

PunjabKesari

ਅਦਾਕਾਰਾ ਨੇ ਗੁਰਨਾਮ ਭੁੱਲਰ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦੇ ਲਿਖਿਆ ਕਿ ‘ਮਿਲਦੇ ਆ 8 ਜੁਲਾਈ 2022 ਨੂੰ।’ ਜਾਣਕਾਰੀ ਮੁਤਾਬਕ ਦੱਸ ਦੇਈਏ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ।

ਇਹ  ਵੀ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਤਾਰੀਖ਼ ਦਾ ਐਲਾਨ

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

ਫ਼ਿਲਮ ’ਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਖ਼ਾਸ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਜੋੜੀ ਨੂੰ ਫ਼ਿਰ ਤੋਂ ਪਰਦੇ ’ਤੇ ਦੇਖਣ ਲਈ ਪ੍ਰਸ਼ੰਸਕਾਂ ਨੂੰ ਬੇਸਬਰੀ ਦਾ ਇੰਤਜ਼ਾਰ ਹੈ। ਪਹਿਲੀ ਫ਼ਿਲਮ ਸਰਗੁਣ ਅਤੇ ਗੁਰਨਾਮ ਭੁੱਲਰ ਦੀ ਸੁਰਖ਼ੀ ਬਿੰਦੀ ਸੀ । ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਦਿੱਤਾ ਹੈ। 

 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਸਰਗੁਣ ਅਤੇ ਗੁਰਨਾਮ ਭੁੱਲਰ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਫ਼ਿਲਮ ‘ਲੇਖ’ ਅਤੇ ‘ਕੋਕਾ’ ’ਚ ਨਜ਼ਰ ਆਏ। ਫ਼ਿਲਮ ‘ਲੇਖ’ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ’ਚ ਗੁਰਨਾਮ ਨਾਲ ਅਦਾਕਾਰਾ ਤਾਨੀਆ ਨਜ਼ਰ ਆਈ। ‘ਕੋਕਾ’ ਫ਼ਿਲਮ ਦੀ ਗੱਲ ਕਰਿਏ ਤਾਂ ਇਸ ’ਚ ਗੁਰਨਾਮ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ। ਉੱਥੇ ਹੀ ਸਰਗੁਣ ਦੀ ਫ਼ਿਲਮ ‘ਸੌਂਕਣ ਸੌਂਕਣੇ’ ਰਿਲੀਜ਼ ਹੋਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਇਸ ’ਚ ਸਰਗੁਣ, ਨਿਮਕਤ ਖਹਿਰਾ ਅਤੇ ਐਮੀ ਵਿਰਕ ਖ਼ਾਸ ਭੂਮਿਕਾਵਾਂ ਨਿਭਾਉਦੇ ਨਜ਼ਰ ਆਏ ਸਨ। 


author

Anuradha

Content Editor

Related News