''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੀ ਅਦਾਕਾਰਾ ਦਿਲਜੋਤ ਨਾਲ ਬਣੀ ਜੋੜੀ, ਇੰਝ ਲੁੱਟ ਰਹੇ ਲੋਕਾਂ ਦਾ ਦਿਲ (ਵੀਡੀਓ)

Thursday, Jan 13, 2022 - 12:53 PM (IST)

''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੀ ਅਦਾਕਾਰਾ ਦਿਲਜੋਤ ਨਾਲ ਬਣੀ ਜੋੜੀ, ਇੰਝ ਲੁੱਟ ਰਹੇ ਲੋਕਾਂ ਦਾ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ) - 'ਡਾਇਮੰਡ ਸਟਾਰ' ਗੁਰਨਾਮ ਭੁੱਲਰ ਦਾ ਹਾਲ ਹੀ 'ਚ ਨਵਾਂ ਗੀਤ 'ਡਾਇਮੰਡ ਕੋਕਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ 'ਡਾਇਮੰਡ ਕੋਕਾ' ਰੋਮਾਂਟਿਕ ਜ਼ੌਨਰ ਦਾ ਹੈ, ਜਿਸ 'ਚ ਖ਼ੁਦ ਗੁਰਨਾਮ ਭੁੱਲਰ ਤੇ ਪੰਜਾਬੀ ਅਦਾਕਾਰਾ ਦਿਲਜੋਤ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੀਤ ਦੇ ਵੀਡੀਓ 'ਚ ਦੋਵਾਂ ਦੀ ਪਿਆਰੀ ਜਿਹੀ ਨੋਕ ਝੋਕ ਵੇਖਣ ਨੂੰ ਮਿਲ ਰਹੀ ਹੈ, ਜੋ ਲੋਕਾਂ ਨੂੰ ਗੀਤ ਪ੍ਰਤੀ ਆਕਰਸ਼ਿਤ ਕਰਦੀ ਹੈ।  ਦੋਵਾਂ ਕਿਊਟ ਕੈਮਿਸਟਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। 
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਜੱਸੀ ਲੋਹਕਾ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਗੁਰ ਸਿੱਧੂ ਵਲੋਂ ਤਿਆਰ ਕੀਤਾ ਗਿਆ ਹੈ। josan Sandeep ਵੱਲੋਂ ਇਸ ਗੀਤ ਦਾ ਵੀਡੀਓ ਡਾਇਰੈਕਟ ਕੀਤਾ ਗਿਆ ਹੈ ਅਤੇ 'Desi Junction' ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਯੂਟਿਊਬ 'ਤੇ ਟਰੈਂਡਿੰਗ 'ਚ ਚੱਲ ਰਿਹਾ ਹੈ।
ਇਥੇ ਵੇਖੋ ਗੀਤ ਦਾ ਪੂਰਾ ਵੀਡੀਓ-

ਜੇਕਰ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਹ ਕਈ ਹਿੱਟ ਗੀਤ ਜਿਵੇਂ 'ਡਾਇਮੰਡ', 'ਝਾਂਜਰ', 'ਰੱਖਲੀ ਪਿਆਰ ਨਾਲ', 'ਫੋਨ ਮਾਰਦੀ', 'ਰੁੱਤਾਂ', 'ਮਿੱਠੀ-ਮਿੱਠੀ' ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਸਰਗਰਮ ਹਨ। 
ਗੁਰਨਾਮ ਭੁੱਲਰ ਜਲਦ ਹੀ ਸੋਨਮ ਬਾਜਵਾ ਦੇ ਨਾਲ ਪੰਜਾਬੀ ਫ਼ਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' 'ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ 'ਲੇਖ', 'ਕੋਕਾ', 'ਸਹੁਰਿਆਂ ਦਾ ਪਿੰਡ ਆ ਗਿਆ' ਤੇ ਕਈ ਹੋਰ ਫ਼ਿਲਮਾਂ ਉਨ੍ਹਾਂ ਦੀ ਝੋਲੀ 'ਚ ਹਨ। 


author

sunita

Content Editor

Related News