ਬਾਂਦਰਾ ’ਚ ਸਪਾਟ ਹੋਏ ਗੁਰਮੀਤ-ਦੇਬੀਨਾ, ਕੈਮਰੇ ’ਚ ਕੈਦ ਹੋਈਆਂ ਜੋੜੇ ਦੀਆਂ ਤਸਵੀਰਾਂ

Monday, Jul 04, 2022 - 12:43 PM (IST)

ਬਾਂਦਰਾ ’ਚ ਸਪਾਟ ਹੋਏ ਗੁਰਮੀਤ-ਦੇਬੀਨਾ, ਕੈਮਰੇ ’ਚ ਕੈਦ ਹੋਈਆਂ ਜੋੜੇ ਦੀਆਂ ਤਸਵੀਰਾਂ

ਬਾਲੀਵੁੱਡ ਡੈਸਕ: ਅਦਾਕਾਰਾ ਦੇਬੀਨਾ ਬੈਨਰਜੀ ਅਤੇ ਅਦਾਕਾਰ ਗੁਰਮੀਤ ਚੌਧਰੀ ਟੀ.ਵੀ. ਇੰਡਸਟਰੀ ਦੇ ਮਸ਼ਹੂਰ ਜੋੜਿਆਂ ’ਚੋਂ ਇਕ ਹਨ। ਜਦੋਂ ਵੀ ਦੋਹਾਂ ਕਿਤੇ ਸਪਾਟ ਕੀਤਾ ਜਾਂਦਾ ਹੈ ਤਾਂ ਉਹ ਜ਼ਬਰਦਸਤ ਬਾਂਡਿੰਗ ’ਚ ਨਜ਼ਰ ਆਉਂਦੇ ਹਨ। ਇਸ ਦੌਰਾਨ ਬੀਤੇ ਦਿਨ ਨੂੰ ਜੋੜੇ ਨੂੰ ਬਾਂਦਰਾ ਦੇ ਫੂਡ ਹਾਲ ਦੇ ਬਾਹਰ ਇਕੱਠੇ ਦੇਖਿਆ ਗਿਆ, ਜਿੱਥੇ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਕੈਮਰੇ ’ਚ ਕੈਦ ਹੋਈਆਂ ਹਨ।

PunjabKesari

ਗੁਰਮੀਤ-ਦੇਬੀਨਾ ਦਾ ਇਕੱਠੇ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਇਆ। ਸਾਹਮਣੇ ਆਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਗੁਰਮੀਤ-ਦੇਬੀਨਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਹੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਧੀ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ : ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

PunjabKesari

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਦੇਬੀਨਾ ਲਾਈਟ ਗ੍ਰੀਨ ਕਲਰ ਦੀ ਸ਼ਰਟ ’ਚ ਨਜ਼ਰ ਆ ਰਹੀ ਹੈ। ਇਸ ਦੇ ਉਸ ਨੇ ਪ੍ਰਿੰਟਿਡ ਟਰਾਊਜ਼ਰ ਪਾਇਆ ਹੈ। ਅਦਾਕਾਰਾ ਨੇ ਅੱਖਾਂ ’ਤੇ ਸ਼ੇਡ ਅਤੇ ਲੋਅ ਪੋਨੀ ਨਾਲ ਦੇਬੀਨਾ ਦੀ ਕੈਜ਼ੂਅਲ ਲੁੱਕ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਗੁਰਮੀਤ ਚੌਧਰੀ ਆਲ ਵਾਈਟ ਲੁੱਕ ’ਚ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਇਸ ਜੋੜੇ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

PunjabKesari

ਤੁਹਾਨੂੰ ਦੱਸ ਦੇਈਏ ਕਿ ਗੁਰਮੀਤ ਚੌਧਰੀ ਅਤੇ ਦੇਬੀਨਾ ਨੇ ਇਸ ਸਾਲ 3 ਅਪ੍ਰੈਲ ਨੂੰ ਆਪਣੀ ਪਿਆਰੀ ਧੀ ਲਿਆਨਾ ਦਾ ਆਪਣੀ ਦੁਨੀਆ ’ਚ ਸਵਾਗਤ ਕੀਤਾ ਸੀ, ਜਿਸ ਤੋਂ ਬਾਅਦ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣ ਕੇ ਇਹ ਜੋੜਾ ਬਹੁਤ ਖੁਸ਼ ਹੈ ਅਤੇ ਦੋਵੇਂ ਆਪਣੇ ਪਰੀ ਨਾਲ ਖੁਸ਼ੀਆਂ ਭਰੇ ਪਲ ਬਿਤਾਉਂਦੇ ਰਹਿੰਦੇ ਹਨ, ਜਿਸ ਦੀ ਝਲਕ ਉਹ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ।

PunjabKesari


author

Anuradha

Content Editor

Related News