Gurlez Akhtar ਨੇ ਲਾ ਲਈ ਰੇਹੜੀ,ਸੜਕ ਕਿਨਾਰੇ ਖੜਕੇ ਬਣਾਇਆ ਸੰਤਰੇ ਦਾ ਜੂਸ
Friday, Jan 24, 2025 - 11:35 AM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ। ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਗੁਰਲੇਜ਼ ਅਖਤਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।ਗਾਇਕਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਦੱਸ ਦਈਏ ਕਿ ਹਾਲ ਹੀ 'ਚ ਗਾਇਕਾ ਨੇ ਵੀਡੀਓ ਸਾਂਝਾ ਕੀਤਾ ਹੈ, ਜੋ ਸਭ ਦਾ ਧਿਆਨ ਖਿੱਚ ਰਿਹਾ ਹੈ। ਜੀ ਹਾਂ ਹਾਲ ਹੀ 'ਚ ਗਾਇਕਾ ਨੇ 'No Caption Needed' ਨਾਲ ਇੱਕ ਮਜ਼ਾਕੀਆ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਗਾਇਕਾ ਸੜਕ ਕਿਨਾਰੇ ਸੰਤਰੇ ਦਾ ਜੂਸ ਬਣਾ ਕੇ ਵੇਚ ਰਹੀ ਹੈ, ਇਸ ਦੌਰਾਨ ਗਾਇਕਾ ਦਾ ਸਟਾਰ ਪਤੀ ਕੁਲਵਿੰਦਰ ਸਿੰਘ ਕੈਲੀ ਵੀ ਮੌਜ਼ੂਦ ਹੈ, ਜੋ ਉਨ੍ਹਾਂ ਨੂੰ ਜੂਸ ਦਾ ਰੇਟ ਪੁੱਛ ਰਿਹਾ ਹੈ।ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਬਹੁਤ ਸਾਰੇ ਮਜ਼ਾਕੀਆ ਕੁਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ-ਸ਼੍ਰੇਅਸ ਤਲਪੜੇ- ਆਲੋਕ ਨਾਥ ਖਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ
ਕੰਮ ਦੀ ਗੱਲ ਕਰੀਏ ਤਾਂ ਗਾਇਕਾ ਇਸ ਸਮੇਂ ਆਪਣੇ ਕਈ ਗੀਤਾਂ ਨਾਲ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਇਸ ਸਮੇਂ ਪੰਜਾਬੀ ਮਿਊਜ਼ਿਕ ਦੀ ਜੇਕਰ ਕੋਈ ਔਰਤ ਕਲਾਕਾਰ ਸਭ ਤੋਂ ਜਿਆਦਾ ਸੁਣੀ ਜਾ ਰਹੀ ਹੈ ਤਾਂ ਉਹ ਗੁਰਲੇਜ਼ ਅਖ਼ਤਰ ਹੈ। ਗਾਇਕਾ ਨੂੰ ਇੰਸਟਾਗ੍ਰਾਮ ਉਤੇ 1.2 ਮਿਲੀਅਨ ਲੋਕ ਫਾਲੋ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8