ਪਤਨੀ ਨਾਲ ਮੁੰਬਈ ਏਅਰਪੋਰਟ ’ਤੇ ਸਪਾਟ ਹੋਏ ਗੁਰਦਾਸ ਮਾਨ, ਮੀਡੀਆ ਨੂੰ ਦੇਖ ਕੇ ਜੋੜੇ ਹੱਥ

Saturday, Mar 13, 2021 - 05:21 PM (IST)

ਪਤਨੀ ਨਾਲ ਮੁੰਬਈ ਏਅਰਪੋਰਟ ’ਤੇ ਸਪਾਟ ਹੋਏ ਗੁਰਦਾਸ ਮਾਨ, ਮੀਡੀਆ ਨੂੰ ਦੇਖ ਕੇ ਜੋੜੇ ਹੱਥ


ਮੁੰਬਈ: ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਗੁਰਦਾਸ ਮਾਨ ਦੀ ਕੋਈ ਵੀਡੀਓ ਐਲਬਮ ਹੋਵੇ ਜਾਂ ਫਿਰ ਸਟੇਜ ਪਰਫਾਰਮਰ ਹੋਵੇ ਉਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਹਰੇ ਕਿਸੇ ਦੀ ਰੂਹ ਖਿੜ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਜਿੰਨੇ ਚੰਗੇ ਗਾਇਕ ਹਨ ਓਨੇ ਹੀ ਸ਼ਾਨਦਾਰ ਇਨਸਾਨ ਵੀ ਹਨ ਤਾਂ ਹੀ ਉਹ ਦਿਲ ਤੋਂ ਗੱਲ ਕਰਦੇ ਹਨ, ਦਿਲ ਤੋਂ ਗਾਉਂਦੇ ਹਨ ਅਤੇ ਦਿਲਾਂ ਨੂੰ ਛੂਹ ਜਾਂਦੇ ਹਨ। 

PunjabKesari
ਹਾਲ ਹੀ ’ਚ ਗਾਇਕ ਗੁਰਦਾਸ ਮਾਨ ਨੂੰ ਪਤਨੀ ਮਨਜੀਤ ਮਾਨ ਦੇ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਗੁਰਦਾਸ ਮਾਨ ਨੀਲੇ ਰੰਗ ਦੀ ਸ਼ਰਟ, ਜੈਕੇਟ ਅਤੇ ਬਲੈਕ ਜੀਨਸ ’ਚ ਨਜ਼ਰ ਆਏ। 

PunjabKesari
ਗੁਰਦਾਸ ਮਾਨ ਨੇ ਇਸ ਦੌਰਾਨ ਇਕ ਟੋਪੀ ਵੀ ਕੈਰੀ ਕੀਤੀ ਹੋਈ ਸੀ ਹਾਲਾਂਕਿ ਉਸ ਨੂੰ ਉਨ੍ਹਾਂ ਨੇ ਹੱਥ ’ਚ ਫੜਿਆ ਸੀ। ਉੱਧਰ ਉਨ੍ਹਾਂ ਦੀ ਪਤਨੀ ਦੀ ਗੱਲ ਕਰੀਏ ਤਾਂ ਉਹ ਪਿ੍ਰਟਿੰਡ ਬਲੈਕ ਆਊਟਫਿਟ ’ਚ ਨਜ਼ਰ ਆਈ। ਸੇਫਟੀ ਦਾ ਧਿਆਨ ਰੱਖਦੇ ਹੋਏ ਜੋੜੇ ਨੇ ਚਿਹਰੇ ’ਤੇ ਮਾਸਕ ਲਗਾਇਆ ਹੋਇਆ ਸੀ। 

PunjabKesari
ਏਅਰਪੋਰਟ ’ਤੇ ਮੀਡੀਆ ਨੂੰ ਦੇਖ ਕੇ ਗੁਰਦਾਸ ਮਾਨ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਨਮਸਕਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਤਨੀ ਨਾਲ ਪੋਜ ਵੀ ਦਿੱਤੇ। 

PunjabKesari
ਗੁਰਦਾਸ ਮਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਪੰਜਾਬ ’ਚ ਚੱਲ ਰਹੇ ਕਿਸਾਨ ਅੰਦੋਲਨ ’ਚ ਗੁਰਦਾਸ ਮਾਨ ਨੇ ਵੀ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇੰਸਟਾਗ੍ਰਾਮ ’ਤੇ ਪੋਸਟਾਂ ਸਾਂਝੀਆਂ ਕਰਕੇ ਗੁਰਦਾਸ ਮਾਨ ਕਿਸਾਨਾਂ ਦਾ ਹੌਂਸਲਾ ਵਧਾਉਂਦੇ ਰਹਿੰਦੇ ਹਨ।  


author

Aarti dhillon

Content Editor

Related News