ਗਾਇਕ ਗੁਰਦਾਸ ਮਾਨ ਬਣੇ ਦਾਦਾ, ਨੂੰਹ ਸਿਮਰਨ ਕੌਰ ਮੁੰਡੀ ਨੇ ਦਿੱਤਾ ਪੁੱਤਰ ਨੂੰ ਜਨਮ

Friday, Feb 24, 2023 - 11:15 AM (IST)

ਗਾਇਕ ਗੁਰਦਾਸ ਮਾਨ ਬਣੇ ਦਾਦਾ, ਨੂੰਹ ਸਿਮਰਨ ਕੌਰ ਮੁੰਡੀ ਨੇ ਦਿੱਤਾ ਪੁੱਤਰ ਨੂੰ ਜਨਮ

ਜਲੰਧਰ (ਬਿਊਰੋ) - ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗੁਰਦਾਸ ਮਾਨ ਦਾ ਗਾਣਾ 'ਚਿੰਤਾ ਨਾ ਕਰ ਯਾਰ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਗੁਰਦਾਸ ਮਾਨ ਕਪਿਲ ਸ਼ਰਮਾ ਸ਼ੋਅ 'ਚ ਮਹਿਮਾਨ ਬਣ ਕੇ ਵੀ ਪੁੱਜੇ ਸੀ। ਦਰਅਸਲ ਹਾਲ ਹੀ 'ਚ ਖ਼ਬਰ ਆਈ ਹੈ ਕਿ ਗੁਰਦਾਸ ਮਾਨ ਦਾਦਾ ਬਣ ਗਏ ਹਨ। ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਦੀ ਪਤਨੀ ਸਿਮਰਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਸ਼ੰਸਕਾਂ ਵੱਲੋਂ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਗੁਰਿਕ ਮਾਨ ਜਾਂ ਸਿਮਰਨ ਕੌਰ ਮੁੰਡੀ ਵੱਲੋਂ ਇਸ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। 

PunjabKesari

ਦੱਸ ਦਈਏ ਕਿ ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਦਾ ਵਿਆਹ ਪਟਿਆਲਾ 'ਚ ਬੜੇ ਹੀ ਸ਼ਾਹੀ ਅੰਦਾਜ਼ ‘ਚ ਹੋਇਆ ਸੀ । ਇਸ ਵਿਆਹ ‘ਚ 100 ਤੋਂ ਜ਼ਿਆਦਾ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਹ ਮਹਿਮਾਨ ਦੋ ਦਿਨ ਪਟਿਆਲਾ ‘ਚ ਰਹੇ ਸਨ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਵੀ ਮਨਾਈ ਸੀ। ਦੱਸ ਦਈਏ ਕਿ ਸਿਮਰਨ ਕੌਰ ਦਾ ਸਬੰਧ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੇ ਨਾਲ ਹੈ। ਉਹ ਫ਼ਿਲਮਾਂ ਅਤੇ ਮਾਡਲਿੰਗ ਦੇ ਖੇਤਰ ‘ਚ ਕੰਮ ਕਰ ਚੁੱਕੀ ਹੈ ।ਜਦੋਂਕਿ ਗੁਰਿਕ ਮਾਨ ਵੀਡੀਓ ਡਾਇਰੈਕਟਰ ਹੈ।

PunjabKesari

ਦੱਸਣਯੋਗ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 40 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ। ਇੰਨਾਂ ਹੀ ਨਹੀਂ ਗੁਰਦਾਸ ਮਾਨ ਬਿਹਤਰੀਨ ਅਦਾਕਾਰ ਵੀ ਹਨ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਮਾਨ ਦਾ ਗੀਤ 'ਚਿੰਤਾ ਨਾ ਕਰ ਯਾਰ' ਹਾਲ ਹੀ 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News