ਗਾਇਕ ਗੁਰਦਾਸ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਇਸ ਦਿਨ ਸਾਹਮਣੇ ਆਵੇਗੀ ਪਹਿਲੀ ਝਲਕ

Tuesday, Sep 03, 2024 - 12:47 PM (IST)

ਗਾਇਕ ਗੁਰਦਾਸ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਇਸ ਦਿਨ ਸਾਹਮਣੇ ਆਵੇਗੀ ਪਹਿਲੀ ਝਲਕ

ਐਂਟਰਟੇਨਮੈਂਟ ਡੈਸਕ : ਪੰਜਾਬ ਅਤੇ ਪੰਜਾਬੀਅਤ ਦਾ ਮਾਣ ਮੰਨੇ ਜਾਂਦੇ ਗਾਇਕ ਗੁਰਦਾਸ ਮਾਨ ਇੱਕ ਵਾਰ ਫਿਰ ਧਮਾਲ ਮਚਾਉਣ ਲਈ ਤਿਆਰ ਹਨ। ਦਰਅਸਲ ਗੁਰਦਾਸ ਮਾਨ ਦੀ ਨਵੀਂ ਐਲਬਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਨੇ ਖੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -  ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ

ਦੱਸ ਦੇਈਏ ਕਿ ਗੁਰਦਾਸ ਮਾਨ ਲੰਮੇਂ ਸਮੇਂ ਬਾਅਦ ਅਪਣੀ ਨਵੀਂ ਐਲਬਮ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ। ਗੁਰਦਾਸ ਮਾਨ ਦੀ ਨਵੀਂ ਐਲਬਮ 'ਸਾਊਂਡ ਆਫ਼ ਸੋਇਲ' ਰਿਲੀਜ਼ ਹੋਣ ਵਾਲੀ ਹੈ। ਇਸ ਐਲਬਮ ਦਾ ਪਹਿਲਾ ਟ੍ਰੈਕ 'ਮੈਂ ਹੀ ਝੂਠੀ' 5 ਸਤੰਬਰ ਨੂੰ ਰਿਲੀਜ਼ ਹੋਵੇਗਾ। 'ਸਪੀਡ ਰਿਕਾਰਡਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਸ਼ਾਨਦਾਰ ਐਲਬਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

4 ਜਨਵਰੀ 1957 ਨੂੰ ਗਿੱਦੜਬਾਹਾ 'ਚ ਜਨਮੇ ਗੁਰਦਾਸ ਮਾਨ ਪੰਜਾਬ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਹਨ। ਆਪਣੀ ਗਾਇਕੀ ਕਰਕੇ ਸਾਲ 2010 'ਚ ਬ੍ਰਿਟੇਨ ਦੇ ਵੋਲਵਰਹੈਮਟਨ ਯੂਨੀਵਰਸਿਟੀ ਵੱਲੋਂ ਵੀ ਵਿਸ਼ਵ ਸੰਗੀਤ 'ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਹਨ, ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਪੰਜਾਬੀ ਗਾਇਕ ਸਭ ਤੋਂ ਪਹਿਲਾਂ 1980 'ਚ ਉਦੋਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਦਾ ਗੀਤ 'ਦਿਲ ਦਾ ਮਾਮਲਾ ਹੈ' ਸੁਪਰਹਿੱਟ ਰਿਹਾ। ਇਸ ਗੀਤ ਨੂੰ ਵਿਸ਼ਵ ਪੱਧਰ 'ਤੇ ਅਜਿਹੀ ਪਛਾਣ ਮਿਲੀ ਕਿ ਫਿਰ ਪੰਜਾਬ ਦੇ ਇਸ ਮਾਨ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਆਪਣੀ ਮਿਹਨਤ ਨਾਲ ਉਹ ਅੱਗੇ ਵਧਦੇ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News