ਗੁਲਸ਼ਨ ਕੁਮਾਰ ਦੇ ਪੁੱਤਰ ਭੂਸ਼ਣ 'ਤੇ ਲੱਗਾ ਜਬਰ-ਜ਼ਿਨਾਹ ਦਾ ਦੋਸ਼, ਦਰਜ ਹੋਇਆ ਮਾਮਲਾ

Friday, Jul 16, 2021 - 02:07 PM (IST)

ਗੁਲਸ਼ਨ ਕੁਮਾਰ ਦੇ ਪੁੱਤਰ ਭੂਸ਼ਣ 'ਤੇ ਲੱਗਾ ਜਬਰ-ਜ਼ਿਨਾਹ ਦਾ ਦੋਸ਼, ਦਰਜ ਹੋਇਆ ਮਾਮਲਾ

ਮੁੰਬਈ- ਗੀਤਕਾਰ ਗੁਲਸ਼ਨ ਕੁਮਾਰ ਦੇ ਪੁੱਤਰ ਭੂਸ਼ਣ ਕੁਮਾਰ ਅਤੇ ਟੀ-ਸੀਰੀਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਰੁੱਧ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ 'ਤੇ ਇਕ ਟੀ-ਸੀਰੀਜ਼ ਪ੍ਰੋਜੈਕਟ ਵਿਚ ਕੰਮ ਕਰਨ ਦਾ ਲਾਲਚ ਦੇ ਕੇ 30 ਸਾਲ ਦੀ ਇਕ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ ਹੈ। ਪੀੜਤ ਔਰਤ ਨੇ ਭੂਸ਼ਣ ਕੁਮਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਇਲਜ਼ਾਮਾਂ ਅਨੁਸਾਰ ਭੂਸ਼ਣ ਕੁਮਾਰ ਨੇ ਕੰਮ ਮਿਲਣ ਦੇ ਨਾਮ 'ਤੇ 2017 ਤੋਂ ਅਗਸਤ 2020 ਤੱਕ ਔਰਤ ਤੇ ਤਸ਼ੱਦਦ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਤਸੀਹੇ ਦਿੱਤੇ ਗਏ।

PunjabKesari
ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਭੂਸ਼ਣ ਕੁਮਾਰ ਨੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ। ਡੀ. ਐੱਨ. ਨਗਰ ਪੁਲਸ ਨੇ ਭੂਸ਼ਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਭੂਸ਼ਣ ਨਾ ਸਿਰਫ ਟੀ-ਸੀਰੀਜ਼ ਦੇ ਮੈਨੇਜਿੰਗ ਡਾਇਰੈਕਟਰ ਹਨ ਬਲਕਿ ਉਹ ਕਈ ਵੱਡੀਆਂ ਫਿਲਮਾਂ ਦੇ ਨਿਰਮਾਣ ਨੂੰ ਵੀ ਸੰਭਾਲ ਰਹੇ ਹਨ। ਭੂਸ਼ਣ ਕੁਮਾਰ ਇੱਕ ਸੰਗੀਤ ਕੰਪਨੀ ਚਲਾਉਣ ਤੋਂ ਇਲਾਵਾ ਕਈ ਸੁਪਰਹਿੱਟ ਫਿਲਮਾਂ ਦੇ ਨਿਰਮਾਤਾ ਵੀ ਰਹੇ ਹਨ। ਸਾਲ 2001 ਵਿੱਚ ਭੂਸ਼ਣ ਕੁਮਾਰ ਨੇ ਫਿਲਮ 'ਤੁਮ ਬਿਨ' ਦਾ ਨਿਰਮਾਣ ਕੀਤਾ। ਭੂਸ਼ਣ ਕੁਮਾਰ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚਰਚਾ ਵਿਚ ਰਹਿੰਦਾ ਹੈ। 13 ਫਰਵਰੀ 2005 ਨੂੰ ਭੂਸ਼ਣ ਨੇ ਮਸ਼ਹੂਰ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਨਾਲ ਵਿਆਹ ਕੀਤਾ।


author

Aarti dhillon

Content Editor

Related News