ਅਦਾਕਾਰਾ ਗੁਲ ਪਨਾਗ ਦੀ ਭਵਿੱਖਵਾਣੀ, ਕਿਹਾ- ਕੰਗਨਾ ਰਣੌਤ ਤੇ ਤਾਪਸੀ ਪਨੂੰ ਰੱਖਣਗੀਆਂ ਸਿਆਸਤ ''ਚ ਕਦਮ

10/10/2022 6:21:31 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਗੁਲ ਪਨਾਗ ਇਨ੍ਹੀਂ ਦਿਨੀਂ ਆਪਣੀ ਇਕ ਵੈੱਬ ਸੀਰੀਜ਼ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। 'ਗੁੱਡ ਬੈਡ ਗਰਲ' 'ਚ ਉਹ ਇਕ ਵਕੀਲ ਦੀ ਜ਼ਬਰਦਸਤ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ 'ਚ ਗੁਲ ਪਨਾਗ ਨੇ ਅਜਿਹਾ ਬਿਆਨ ਦਿੱਤਾ ਹੈ, ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਿਆਨ 'ਚ ਗੁਲ ਪਨਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਫ਼ਿਲਮ ਇੰਡਸਟਰੀ ਦੀ ਕੰਗਨਾ ਰਣੌਤ ਅਤੇ ਤਾਪਸੀ ਪਨੂੰ ਆਉਣ ਵਾਲੇ ਸਮੇਂ 'ਚ ਯਕੀਨੀ ਤੌਰ 'ਤੇ ਰਾਜਨੀਤੀ ਦਾ ਸਰਗਰਮ ਹਿੱਸਾ ਬਣਨਗੀਆਂ।

PunjabKesari

ਗੁਲ ਪਨਾਗ ਵੀ ਲੜ ਚੁੱਕੀ ਹੈ ਚੋਣ
ਗੁਲ ਪਨਾਗ ਖ਼ੁਦ ਵੀ ਕੁਝ ਸਾਲ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸੀ। ਉਨ੍ਹਾਂ ਨੇ ਸਾਲ 2014 'ਚ ਚੰਡੀਗੜ੍ਹ ਤੋਂ ਵਿਧਾਨ ਸਭਾ ਚੋਣ ਲੜੀ ਸੀ। ਹਾਲਾਂਕਿ ਉਹ ਹਾਰ ਗਈ। ਗੁਲ ਪਨਾਗ ਦੀ ਥਾਂ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੇ ਜਿੱਤ ਹਾਸਲ ਕੀਤੀ ਸੀ।

PunjabKesari

ਕੰਗਨਾ-ਤਾਪਸੀ ਦਾ ਦੱਸਿਆ ਭਵਿੱਖ
ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਗੁਲ ਪਨਾਗ ਨੇ ਕਈ ਮੁੱਦਿਆਂ 'ਤੇ ਆਪਣੀ ਰਾਏ ਪ੍ਰਗਟਾਈ ਹੈ। ਇਸ ਦੌਰਾਨ ਉਸ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਮੌਜੂਦਾ ਬਾਲੀਵੁੱਡ ਸਿਤਾਰਿਆਂ 'ਚ ਇੱਕ ਚੰਗੇ ਰਾਜਨੇਤਾ ਦੇ ਰੂਪ 'ਚ ਕਿਸ ਨੂੰ ਦੇਖ ਰਹੀ ਹੈ। ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਕੰਗਨਾ ਰਣੌਤ ਨੂੰ ਰਾਜਨੀਤੀ 'ਚ ਵੇਖ ਰਹੀ ਹੈ। ਤਾਪਸੀ ਪੰਨੂ ਵੀ ਇਸੇ ਰਾਹ 'ਤੇ ਚਲਦੀ ਨਜ਼ਰ ਆ ਰਹੀ ਹੈ ਪਰ ਉਸ ਨੂੰ ਹੋਰ ਕਿਸੇ ਵੀ ਅਦਾਕਾਰ 'ਚ ਸਿਆਸੀ ਭਵਿੱਖ ਨਜ਼ਰ ਨਹੀਂ ਆਉਂਦਾ। 

PunjabKesari

ਕੰਗਨਾ ਤੇ ਤਾਪਸੀ ਦੀ ਕੀਤੀ ਤਾਰੀਫ਼
ਗੁਲ ਪਨਾਗ ਨੇ ਕੰਗਨਾ ਰਣੌਤ ਬਾਰੇ ਇਹ ਵੀ ਕਿਹਾ ਕਿ ਉਹ ਉਸ ਬਾਰੇ ਹਰ ਗੱਲ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਨੇ ਕੰਗਨਾ ਬਾਰੇ ਕਿਹਾ, ''ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਗੁੱਸਾ ਆਉਂਦਾ ਹੈ ਪਰ ਤੁਸੀਂ ਜੋ ਵੀ ਸੋਚੋ, ਉਸ 'ਚ ਰੀੜ੍ਹ ਦੀ ਹੱਡੀ ਹੈ। ਉਸ 'ਚ ਬਹੁਤ ਹਿੰਮਤ ਹੈ। ਤਾਪਸੀ ਵੀ ਬਹੁਤ ਦਲੇਰ ਹੈ ਅਤੇ ਜੇਕਰ ਦੋਵੇਂ ਕੁਝ ਦਿਨਾਂ ਬਾਅਦ ਰਾਜਨੀਤੀ 'ਚ ਕਦਮ ਰੱਖਦੀਆਂ ਹਨ ਤਾਂ ਮੈਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ।

PunjabKesari

14 ਅਕਤੂਬਰ ਨੂੰ OTT 'ਤੇ ਰਿਲੀਜ਼ ਹੋਵੇਗੀ ਵੈਬ ਸੀਰੀਜ਼ 'ਗੁਡ ਬੈਡ ਗਰਲ'
ਗੁਲ ਪਨਾਗ ਦੀ ਆਉਣ ਵਾਲੀ ਵੈੱਬ ਸੀਰੀਜ਼ 'ਗੁੱਡ ਬੈਡ ਗਰਲ' ਦੀ ਗੱਲ ਕਰੀਏ ਤਾਂ ਇਹ 14 ਅਕਤੂਬਰ ਤੋਂ OTT ਪਲੇਟਫਾਰਮ 'ਤੇ ਪ੍ਰਸਾਰਿਤ ਕੀਤੀ ਜਾਵੇਗੀ। ਅਭਿਸ਼ੇਕ ਗੁਪਤਾ ਦੁਆਰਾ ਨਿਰਦੇਸ਼ਤ ਇਹ ਵੈੱਬ ਸੀਰੀਜ਼ ਮਾਇਆ ਆਹੂਜਾ ਦੇ ਦੁਆਲੇ ਘੁੰਮਦੀ ਹੈ, ਜੋ ਕਿ ਇੱਕ ਜੀਵੰਤ ਅਤੇ ਵਿਅੰਗਮਈ ਕੁੜੀ ਹੈ, ਜਿਸ ਕੋਲ ਦੱਸਣ ਲਈ ਤਿੰਨ ਵੱਖ-ਵੱਖ ਕਹਾਣੀਆਂ ਹਨ। ਇਸ 'ਚ ਸਮ੍ਰਿਧੀ ਦੀਵਾਨ, ਵੈਭਵ ਰਾਜ ਗੁਪਤਾ, ਸ਼ੀਬਾ ਚੱਢਾ, ਆਰਾਧਿਆ ਅੰਜਨਾ, ਨਮਰਤਾ ਸੇਠ, ਰਾਜਿੰਦਰ ਸੇਠੀ ਅਤੇ ਜ਼ੈਨ ਖ਼ਾਨ ਵੀ ਨਜ਼ਰ ਆਉਣਗੇ।


sunita

Content Editor

Related News