ਮਾਰਵਲ ਦੀ ‘ਗਾਰਡੀਅਨਸ ਆਫ ਦਿ ਗਲੈਕਸੀ 3’ ਦਾ ਟੀਜ਼ਰ ਰਿਲੀਜ਼ (ਵੀਡੀਓ)

Monday, Feb 13, 2023 - 03:50 PM (IST)

ਮਾਰਵਲ ਦੀ ‘ਗਾਰਡੀਅਨਸ ਆਫ ਦਿ ਗਲੈਕਸੀ 3’ ਦਾ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਮਾਰਵਲ ਸਿਨੇਮੈਟਿਕ ਯੂਨੀਵਰਸ ਯਾਨੀ ਐੱਮ. ਸੀ. ਯੂ. ਦੀ ਫ਼ਿਲਮ ‘ਗਾਰਡੀਅਨਸ ਆਫ ਦਿ ਗਲੈਕਸੀ 3’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ ’ਚ ਕਾਮੇਡੀ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ, ਨਾਲ ਹੀ ਟਰੇਲਰ ਭਾਵੁਕ ਕਰਨ ਵਾਲਾ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ-ਕਿਆਰਾ ਦੀ ਰਿਸੈਪਸ਼ਨ ਪਾਰਟੀ ’ਚ ਸੈਲੇਬ੍ਰਿਟੀਜ਼ ਦਾ ਲੱਗਾ ਮੇਲਾ, ਦੇਖੋ ਕੌਣ-ਕੌਣ ਪਹੁੰਚਿਆ

ਦੱਸ ਦੇਈਏ ਕਿ ‘ਗਾਰਡੀਅਨਸ ਆਫ ਦਿ ਗਲੈਕਸੀ 3’ ਇਸ ਸੀਰੀਜ਼ ਦੀ ਆਖਰੀ ਫ਼ਿਲਮ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਜੇਮਸ ਗੰਨ ਨੇ ਡਾਇਰੈਕਟ ਕੀਤਾ ਹੈ, ਜੋ ਹੁਣ ਡੀ. ਸੀ. ਯੂਨੀਵਰਸ ਦੇ ਸੀ. ਈ. ਓ. ਹਨ।

ਇਹ ਫ਼ਿਲਮ 5 ਮਈ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਭਾਰਤ ’ਚ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਫ਼ਿਲਮ ’ਚ ਰਾਕੇਟ ਦੇ ਕਿਰਦਾਰ ਦੀ ਉਹ ਕਹਾਣੀ ਵੀ ਦੱਸੀ ਜਾਵੇਗੀ, ਜਿਸ ਨੂੰ ਹੁਣ ਤਕ ‘ਗਾਰਡੀਅਨਸ ਆਫ ਦਿ ਗਲੈਕਸੀ’ ਸੀਰੀਜ਼ ’ਚ ਸਾਹਮਣੇ ਨਹੀਂ ਲਿਆਂਦਾ ਗਿਆ। ਇਸ ਫ਼ਿਲਮ ਦਾ ਮੁੱਖ ਵਿਲੇਨ ਵੀ ਉਹੀ ਸ਼ਖ਼ਸ ਹੋਣ ਵਾਲਾ ਹੈ, ਜਿਸ ਨੇ ਰਾਕੇਟ ’ਤੇ ਤਜਰਬੇ ਕੀਤੇ ਹੁੰਦੇ ਹਨ।

ਨੋਟ– ਤੁਹਾਨੂੰ ‘ਗਾਰਡੀਅਨਸ ਆਫ ਦਿ ਗਲੈਕਸੀ 3’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News