ਰਾਜੂ ਸ਼੍ਰੀਵਾਸਤਵ ਤੋਂ ਬਾਅਦ ਇੱਕ ਹੋਰ ਕਮੇਡੀਅਨ ਦਾ ਦਿਹਾਂਤ, ਸੁਨੀਲ ਪਾਲ ਨੇ ਸਾਂਝੀ ਕੀਤੀ ਭਾਵੁਕ ਵੀਡੀਓ

Wednesday, Oct 05, 2022 - 03:33 PM (IST)

ਰਾਜੂ ਸ਼੍ਰੀਵਾਸਤਵ ਤੋਂ ਬਾਅਦ ਇੱਕ ਹੋਰ ਕਮੇਡੀਅਨ ਦਾ ਦਿਹਾਂਤ, ਸੁਨੀਲ ਪਾਲ ਨੇ ਸਾਂਝੀ ਕੀਤੀ ਭਾਵੁਕ ਵੀਡੀਓ

ਮੁੰਬਈ (ਬਿਊਰੋ) : ਟੀ. ਵੀ. ਇੰਡਸਟਰੀ ਲਈ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਿੱਗਜ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਤੋਂ ਬਾਅਦ ਇੱਕ ਹੋਰ ਕਾਮੇਡੀਅਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਦੇ ਪ੍ਰਤੀਯੋਗੀ ਪਰਾਗ ਕੰਸਾਰਾ ਦਾ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਅਤੇ ਮਸ਼ਹੂਰ ਕਾਮੇਡੀਅਨ ਸੁਨੀਲ ਪਾਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

ਸੁਨੀਲ ਪਾਲ ਹੋਏ ਭਾਵੁਕ
ਕਾਮੇਡੀਅਨ ਸੁਨੀਲ ਪਾਲ ਨੇ ਕਾਮੇਡੀਅਨ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਨੀਲ ਪਾਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ ਨਜ਼ਰ ਆ ਰਹੇ ਹਨ, ਉਨ੍ਹਾਂ ਨੇ ਦੱਸਿਆ ਕਿ ਹੈਲੋ ਦੋਸਤੋ, ਕਾਮੇਡੀ ਦੇ ਖ਼ੇਤਰ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ, ਸਾਡੇ ਲੈਫਟਰ ਚੈਲੇਂਜ ਪਾਰਟਨਰ ਪਰਾਗ ਕੰਸਾਰਾ ਇਸ ਦੁਨੀਆ 'ਚ ਨਹੀਂ ਰਹੇ। ਉਹ ਸਾਨੂੰ ਹਰ ਚੀਜ਼ ਦੇ ਉਲਟ ਸੋਚ ਕੇ ਖੂਬ ਹਸਾਉਂਦਾ ਸੀ। ਪਰਾਗ ਇਸ ਦੁਨੀਆਂ 'ਚ ਨਹੀਂ ਰਹੇ। ਪਤਾ ਨਹੀਂ ਕਾਮੇਡੀਅਨਾਂ ਨੂੰ ਕਿਸ ਦੀ ਬੁਰੀ ਨਜ਼ਰ ਲੱਗ ਗਈ ਹੈ। ਅਸੀਂ ਕੁਝ ਦਿਨ ਪਹਿਲਾਂ ਹੀ ਰਾਜੂ ਭਾਈ ਨੂੰ ਗੁਆ ਦਿੱਤਾ ਹੈ। ਅਸੀਂ ਇੱਕ ਤੋਂ ਬਾਅਦ ਇੱਕ ਕਾਮੇਡੀ ਦੇ ਥੰਮ ਨੂੰ ਗੁਆ ਰਹੇ ਹਾਂ। ਸੁਨੀਲ ਪਾਲ ਨੇ ਇਸ ਵੀਡੀਓ 'ਚ ਦੀਪੇਸ਼ ਭਾਨ ਨੂੰ ਵੀ ਯਾਦ ਕੀਤਾ ਹੈ।

PunjabKesari

ਗੁਜਰਾਤ ਦਾ ਵਾਸੀ ਸੀ ਪਰਾਗ ਕੰਸਾਰਾ
ਪਰਾਗ ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਸੀ। ਉਹ ਲੰਬੇ ਸਮੇਂ ਤੋਂ ਟੀ. ਵੀ. ਅਤੇ ਕਾਮੇਡੀ ਸ਼ੋਅ ਤੋਂ ਦੂਰ ਸੀ। ਪਰਾਗ ਟੀ. ਵੀ. ਦੇ ਸੁਪਰਹਿੱਟ ਕਾਮੇਡੀ ਰਿਐਲਿਟੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਏ। ਇਹ ਸ਼ੋਅ ਭਾਰਤੀ ਟੈਲੀਵਿਜ਼ਨ ਦਾ ਪਹਿਲਾ ਅਜਿਹਾ ਸ਼ੋਅ ਸੀ, ਜਿਸ ਨੇ ਸਟੈਂਡਅੱਪ ਕਾਮੇਡੀਅਨਾਂ ਨੂੰ ਵੱਡਾ ਪਲੇਟਫਾਰਮ ਦੇਣ ਦਾ ਕੰਮ ਕੀਤਾ। ਸ਼ੋਅ ਨੇ ਨਵੇਂ ਕਾਮੇਡੀਅਨਾਂ ਨੂੰ ਵੀ ਆਪਣੀ ਪਛਾਣ ਬਣਾਉਣ ਦਾ ਮੌਕਾ ਦਿੱਤਾ। ਇਸ ਸ਼ੋਅ ਤੋਂ ਪਰਾਗ ਨੂੰ ਘਰ-ਘਰ ਪਛਾਣ ਮਿਲੀ।

ਲਾਫਟਰ ਚੈਲੇਂਜ ਦੇ ਪਹਿਲੇ ਸੀਜ਼ਨ 'ਚ ਮੁਕਾਬਲੇਬਾਜ਼ ਸਨ ਪਰਾਗ ਕੰਸਾਰਾ
ਪਰਾਗ ਕੰਸਾਰਾ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਦਾ ਪ੍ਰਤੀਯੋਗੀ ਸੀ। ਭਾਵੇਂ ਉਹ ਜੇਤੂ ਨਹੀਂ ਬਣ ਸਕਿਆ ਪਰ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਸ਼ੋਅ ਤੋਂ ਇਲਾਵਾ ਉਹ ਹੋਰ ਕਾਮੇਡੀ ਸ਼ੋਅ (ਕਾਮੇਡੀ ਕਾ ਕਿੰਗ ਕੌਨ) 'ਚ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਪਰਾਗ ਪਿਛਲੇ ਕੁਝ ਸਾਲਾਂ ਤੋਂ ਕਿਸੇ ਵੀ ਕਾਮੇਡੀ ਸ਼ੋਅ 'ਚ ਨਜ਼ਰ ਨਹੀਂ ਆਏ ਸਨ। ਸਾਲ 2011 'ਚ ਪਰਾਗ ਨੂੰ ਟ੍ਰੈਫਿਕ ਨਿਯਮ ਤੋੜਨ ਦੇ ਦੋਸ਼ 'ਚ ਇੱਕ ਸਾਲ ਦੀ ਜੇਲ੍ਹ ਵੀ ਹੋਈ ਸੀ।

PunjabKesari


author

sunita

Content Editor

Related News