''ਦੇਵਰਾ'' ਦਾ ਸ਼ਾਨਦਾਰ ਰਿਲੀਜ਼ ਸਮਾਰੋਹ, ਕਿਤੇ ਕੱਟੇ ਕੇਕ ਅਤੇ ਕੁਝ ਥਾਵਾਂ ''ਤੇ NTR ਨੂੰ ਲਗਾਇਆ ਮਠਿਆਈਆਂ ਦਾ ਭੋਗ

Friday, Sep 27, 2024 - 12:23 PM (IST)

''ਦੇਵਰਾ'' ਦਾ ਸ਼ਾਨਦਾਰ ਰਿਲੀਜ਼ ਸਮਾਰੋਹ, ਕਿਤੇ ਕੱਟੇ ਕੇਕ ਅਤੇ ਕੁਝ ਥਾਵਾਂ ''ਤੇ NTR ਨੂੰ ਲਗਾਇਆ ਮਠਿਆਈਆਂ ਦਾ ਭੋਗ

ਮੁੰਬਈ- ਜੂਨੀਅਰ ਐਨਟੀਆਰ ਅਤੇ ਕੋਰਤਾਲਾ ਸਿਵਾ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਐਕਸ਼ਨ ਪੈਕਡ ਡਰਾਮਾ 'ਦੇਵਰਾ: ਭਾਗ 1' ਸਿਨੇਮਾਘਰਾਂ ਵਿੱਚ ਆ ਗਈ ਹੈ। ਫਿਲਮ ਦਾ ਵੱਖ-ਵੱਖ ਸ਼ਹਿਰਾਂ 'ਚ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਜਿੱਥੇ ਸਿਨੇਮਾਘਰਾਂ ਦੇ ਬਾਹਰ ਆਤਿਸ਼ਬਾਜ਼ੀ ਨਾਲ ਫਿਲਮ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਸਿਨੇਮਾਘਰਾਂ ਦੇ ਅੰਦਰ ਸੀਟੀਆਂ ਅਤੇ ਤਾੜੀਆਂ ਨਾਲ ਫਿਲਮ ਦਾ ਸਵਾਗਤ ਕੀਤਾ ਗਿਆ। ਦੇਵਰਾ ਦੇ ਸ਼ਾਨਦਾਰ ਰਿਲੀਜ਼ ਸਮਾਰੋਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੱਖ-ਵੱਖ ਸ਼ਹਿਰਾਂ ਤੋਂ ਸਾਹਮਣੇ ਆਈਆਂ ਹਨ।

 

ਦੇਵਰਾ ਦੇ ਜਸ਼ਨ ਦੀਆਂ ਕਈ ਵੀਡੀਓਜ਼ ਐਕਸ (ਪਹਿਲਾਂ ਟਵਿੱਟਰ) 'ਤੇ ਸਾਹਮਣੇ ਆਈਆਂ ਹਨ। ਇੱਕ ਵੀਡੀਓ ਵਿੱਚ ਇੱਕ ਬਜ਼ੁਰਗ ਔਰਤ, ਜੋ ਕਿ ਜੂਨੀਅਰ ਐਨਟੀਆਰ ਦੀ ਪ੍ਰਸ਼ੰਸਕ ਹੈ। ਅਦਾਕਾਰ ਦੇ ਪੋਸਟਰ 'ਤੇ ਤਿਲਕ ਲਗਾਉਂਦੀ ਦਿਖਾਈ ਦੇ ਰਹੀ ਹੈ। ਜੂਨੀਅਰ ਐਨਟੀਆਰ ਦੇ ਪੋਸਟਰ ਦੇ ਸਾਹਮਣੇ ਮਿਠਾਈ ਵੀ ਭੇਟ ਕੀਤੀ ਗਈ ਹੈ। ਇੱਕ ਹੋਰ ਤਸਵੀਰ ਵਿੱਚ ਬਹੁਤ ਸਾਰੇ ਕੇਕ ਦੇਖੇ ਜਾ ਸਕਦੇ ਹਨ।

 

ਇੱਕ ਐਕਸ ਉਪਭੋਗਤਾ ਨੇ ਵੱਖ-ਵੱਖ ਸ਼ਹਿਰਾਂ ਵਿੱਚ ਜੂਨੀਅਰ NTR ਦੀਆਂ ਹੋਲਡਿੰਗਾਂ ਦਾ ਇੱਕ ਕੋਲਾਜ ਸਾਂਝਾ ਕੀਤਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਦਾਕਾਰ ਦੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕ ਕਿੰਨੇ ਉਤਸ਼ਾਹਿਤ ਸਨ।

 

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੱਡੇ ਪੱਧਰ 'ਤੇ ਜਸ਼ਨ ਮਨਾਏ ਗਏ। ਸ਼ਹਿਰ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, 'ਉਹ ਜੂਨੀਅਰ ਐਨਟੀਆਰ ਨੂੰ 2 ਸਾਲ ਬਾਅਦ ਵੱਡੇ ਪਰਦੇ 'ਤੇ ਦੇਖਣ ਜਾ ਰਹੇ ਹਨ। ਹਾਈਪ ਅਸਲੀ ਹੈ'। ਪੋਸਟ ਦੀ ਵੀਡੀਓ ਵਿੱਚ ਅਦਾਕਾਰ ਦੀ ਵੱਡੀ ਹੋਰਡਿੰਗ ਵੇਖੀ ਜਾ ਸਕਦੀ ਹੈ। ਪ੍ਰਸ਼ੰਸਕਾਂ ਨੇ ਇਸ ਨੂੰ ਵੱਡੇ-ਵੱਡੇ ਫੁੱਲਾਂ ਦੇ ਹਾਰਾਂ ਅਤੇ ਝਾਲਰਾਂ ਨਾਲ ਸਜਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਸੋਨੂੰ ਨਿਗਮ 'ਤੇ ਅਦਾਕਾਰਾ ਨੇ ਲਗਾਇਆ ਧੋਖਾਧੜੀ ਦਾ ਦੋਸ਼, ਜਾਣੋ ਮਾਮਲਾ

ਸਿਨੇਮਾਘਰਾਂ ਦੇ ਅੰਦਰੋਂ ਕਈ ਵੀਡੀਓ ਵੀ ਸਾਹਮਣੇ ਆਏ ਹਨ। ਫਿਲਮ ਵਿੱਚ ਜੂਨੀਅਰ ਐਨਟੀਆਰ ਦੀ ਸ਼ਾਨਦਾਰ ਐਂਟਰੀ ਦੀ ਪ੍ਰਸ਼ੰਸਕਾਂ ਨੇ ਤਾਰੀਫ ਕੀਤੀ ਅਤੇ ਉੱਚੀ-ਉੱਚੀ ਸੀਟੀਆਂ ਵਜਾਈਆਂ। ਥੀਏਟਰ ਵਿੱਚ ਬੈਠੇ ਲੋਕਾਂ ਨੇ ਇਸ ਖਾਸ ਪਲ ਨੂੰ ਝੱਟ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ।ਜੂਨੀਅਰ ਐਨਟੀਆਰ 6 ਸਾਲ ਬਾਅਦ ਸੋਲੋ ਫਿਲਮ ਕਰ ਰਿਹਾ ਹੈ। ਕੋਰਤਾਲਾ ਸਿਵਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਬਾਲੀਵੁਡ ਅਦਾਕਾਰ ਜਾਹਨਵੀ ਕਪੂਰ, ਸੈਫ ਅਲੀ ਖਾਨ, ਚਿਤਰਾ ਰਾਏ ਅਤੇ ਸ਼ਰੂਤੀ ਮਰਾਠੇ ਦੇ ਨਾਲ ਜੂਨੀਅਰ ਐਨਟੀਆਰ ਸ਼ਾਮਲ ਹਨ। ਫਿਲਮ 'ਚ ਸੈਫ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News