''ਗ੍ਰਾਮ ਚਿਕਿਤਸਾਲਿਆ'' ਸੀਰੀਜ਼ 9 ਮਈ ਤੋਂ ਪ੍ਰਾਈਮ ਵੀਡੀਓ ''ਤੇ ਹੋਵੇਗੀ ਪ੍ਰਸਾਰਿਤ
Tuesday, Apr 29, 2025 - 12:55 PM (IST)

ਮੁੰਬਈ - ਪ੍ਰਾਈਮ ਵੀਡੀਓ ਨੇ ਓਰਿਜ਼ਨਲ ਡਰਾਮਾ ਸੀਰੀਜ਼ ‘ਗ੍ਰਾਮ ਚਿਕਿਤਸਾਲਿਆ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਸੀਰੀਜ਼ 9 ਮਈ ਨੂੰ ਪ੍ਰਾਈਮ ਵੀਡੀਓ 'ਤੇ ਪ੍ਰਸਾਰਿਤ ਕੀਤੀ ਜਾਵੇਗੀ। ਦੀਪਕ ਕੁਮਾਰ ਮਿਸ਼ਰਾ ਦੁਆਰਾ ਨਿਰਮਿਤ ਅਤੇ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖੀ ਗਈ ਅਤੇ ਰਾਹੁਲ ਪਾਂਡੇ ਦੁਆਰਾ ਨਿਰਦੇਸ਼ਤ, ਇਸ ਸੀਰੀਜ਼ ਦੀ ਕਹਾਣੀ ਇੱਕ ਸ਼ਹਿਰ ਦੇ ਡਾਕਟਰ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਇੱਕ ਛੋਟੇ ਜਿਹੇ ਕਸਬੇ ਦੇ ਇੱਕ ਸਰਕਾਰੀ ਸਿਹਤ ਕੇਂਦਰ ਵਿੱਚ ਕੰਮ ਕਰਨ ਲਈ ਆਉਂਦਾ ਹੈ ਅਤੇ ਉੱਥੋਂ ਦੀ ਜੀਵਨ ਸ਼ੈਲੀ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਕਰਦਾ ਹੈ।
ਸੀਰੀਜ਼ ਵਿਚ ਅਮੋਲ ਪਰਾਸ਼ਰ ਤੇ ਵਿਨੇ ਪਾਠਕ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਅਕਾਂਕਸ਼ਾ ਰੰਜਨ ਕਪੂਰ, ਆਨੰਦੇਸ਼ਵਰ ਦਿਵੇਦੀ, ਆਕਾਸ਼ ਮਖੀਜਾ ਤੇ ਗਰਿਮਾ ਵਿਕਰਾਂਤ ਸਿੰਘ ਜਿਹੇ ਸ਼ਾਨਦਾਰ ਕਲਾਕਾਰ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਸਣਗੇ। ਇਹ ਸੀਰੀਜ਼ 'ਦਿ ਵਾਇਰਲ ਫੀਵਰ (ਟੀਵੀਐਫ)' ਦੇ ਬੈਨਰ ਹੇਠ ਬਣਾਈ ਗਈ ਹੈ। ਪ੍ਰਾਈਮ ਵੀਡੀਓ ਇੰਡੀਆ ਦੇ ਕੰਟੈਂਟ ਲਾਈਸੈਂਸਿੰਗ ਨਿਰਦੇਸ਼ਕ ਮਨੀਸ਼ ਮੇਂਘਾਨੀ ਨੇ ਕਿਹਾ, ‘‘ਸਾਡਾ ਮਿਸ਼ਨ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ ਹੈ। ਭਾਰਤ ਦੀ ਵਿਭਿੰਨਤਾ ਨੂੰ ਉਨ੍ਹਾਂ ਕਹਾਣੀਆਂ ਦੇ ਜ਼ਰੀਏ ਪੇਸ਼ ਕਰਨ ਲਈ ਵਚਨਬੱਧ ਹਾਂ, ਜੋ ਨਾ ਸਿਰਫ ਸਥਾਨਕ ਰੰਗਾਂ ਦਾ ਜਸ਼ਨ ਮਨਾਉਂਦੀਆਂ ਹਨ ਸਗੋਂ ਗਲੋਬਲ ਦਰਸ਼ਕਾਂ ਨਾਲ ਵੀ ਜੁੜਦੀਆਂ ਹਨ। ਸੀਰੀਜ਼ ਹਾਸੇ ਅਤੇ ਸਾਮਾਜਿਕ ਟਿੱਪਣੀਆਂ ਨੂੰ ਬਹੁਤ ਹੀ ਪ੍ਰਪੱਖ ਤਰੀਕੇ ਨਾਲ ਪੇਸ਼ ਕਰਦੀ ਹੈ। ਪੇਂਡੂ ਭਾਰਤ ਦੇ ਦਿਲ ਵਿਚ ਇਕ ਆਦਰਸ਼ਵਾਦੀ ਨੌਜਵਾਨ ਡਾਕਟਰ ਦੀ ਕਹਾਣੀ ਦਿਖਾਈ ਗਈ ਹੈ।