'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ ਗੋਵਿੰਦਾ ਦੀ ਪਤਨੀ ਦਾ ਵੱਡਾ ਬਿਆਨ

Tuesday, Aug 11, 2026 - 12:50 PM (IST)

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ ਗੋਵਿੰਦਾ ਦੀ ਪਤਨੀ ਦਾ ਵੱਡਾ ਬਿਆਨ

ਐਂਟਰਟੇਨਮੈਂਟ ਡੈਸਕ - 62 ਸਾਲਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਨੂੰ ਹਾਲ ਹੀ ਵਿੱਚ ਮੁੰਬਈ ਹਵਾਈ ਅੱਡੇ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ "ਰੂਪਾ" ਦੀ ਸਹਿ-ਕਲਾਕਾਰ ਅਤੇ ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਦੇਖਿਆ ਗਿਆ। ਕੁਝ ਸਮੇਂ ਤੋਂ ਅਫਵਾਹਾਂ ਫੈਲ ਰਹੀਆਂ ਸਨ ਕਿ ਗੋਵਿੰਦਾ ਅਭਿਨੇਤਰੀ ਨਾਲ ਰਿਸ਼ਤੇ ਵਿੱਚ ਹਨ। ਇਹ ਦਾਅਵੇ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਹੀ ਕੀਤੇ ਸਨ। ਜਦੋਂ ਪਾਪਰਾਜ਼ੀ ਨੇ ਸੁਨੀਤਾ ਆਹੂਜਾ ਤੋਂ ਗੋਵਿੰਦਾ ਨੂੰ ਕੋਮਲ ਦੇਖੇ ਜਾਣ ਸਬੰਧੀ ਸਵਾਲ ਕੀਤਾ ਤਾਂ ਉਸਨੇ ਸਖ਼ਤ ਲਹਿਜੇ ਵਿੱਚ ਜਵਾਬ ਦਿੱਤਾ।

ਇਹ ਵੀ ਪੜ੍ਹੋ: ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸੁਨੀਤਾ ਨੇ ਕਿਹਾ, "ਕੀ ਤੁਸੀਂ ਕਦੇ ਇਹ ਕਹਾਵਤ ਸੁਣੀ ਹੈ, 'ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ'। ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਅਤੇ ਇਹ ਸਭ ਕਰ ਰਿਹੈ ਉਹ। ਫਿਰ ਜਦੋਂ ਇਹ ਪੁੱਛਿਆ ਗਿਆ ਕਿ ਲੋਕ ਕਮੈਂਟ ਕਰ ਰਹੇ ਹਨ ਕਿ ਹੀਰੋ ਨੰਬਰ 1, ਚੀਟਰ ਨੰਬਰ 1 ਬਣ ਗਿਆ ਹੈ ਤਾਂ, ਇਸ 'ਤੇ ਸੁਨੀਤਾ ਨੇ ਕਿਹਾ, "ਇਹੀ ਸਵਾਲ ਮੈਂ ਗੋਵਿੰਦਾ ਦੇ ਪ੍ਰਸ਼ੰਸਕਾਂ ਤੋਂ ਪੁੱਛਣਾ ਚਾਹੁੰਦੀ ਹਾਂ। ਕਿਉਂਕਿ ਜਦੋਂ ਮੈਂ ਕੁਝ ਕਹਿੰਦੀ ਹਾਂ, ਤਾਂ ਹਰ ਕੋਈ ਮੈਨੂੰ ਟ੍ਰੋਲ ਕਰਦਾ ਹੈ। ਹੁਣ ਮੈਂ ਚਾਹੁੰਦੀ ਹਾਂ ਕਿ ਗੋਵਿੰਦਾ ਦੇ ਪ੍ਰਸ਼ੰਸਕ ਅਤੇ ਮੀਡੀਆ ਇਸ ਦਾ ਜਵਾਬ ਦੇਵੇ। ਮੈਨੂੰ ਨਾ ਪੁੱਛੋ, ਮੈਨੂੰ ਕੋਈ ਦਿਲਚਸਪੀ ਨਹੀਂ ਹੈ।"

ਇਹ ਵੀ ਪੜ੍ਹੋ: 'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ ਵਿਵਾਦ' 'ਤੇ ਕੱਸਿਆ ਤੰਜ

ਸੁਨੀਤਾ ਦੀ ਇਹ ਤਿੱਖੀ ਪ੍ਰਤੀਕਿਰਿਆ ਗੋਵਿੰਦਾ ਦੇ ਹਾਲੀਆ ਬਿਆਨ ਤੋਂ ਬਾਅਦ ਆਈ ਹੈ, ਜਿਸਨੇ ਔਨਲਾਈਨ ਚਰਚਾ ਛੇੜ ਦਿੱਤੀ ਸੀ। ਇੱਕ ਇੰਟਰਵਿਊ ਵਿੱਚ, ਅਦਾਕਾਰ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ 34 ਸਾਲ ਦੀ ਉਮਰ ਤੱਕ ਬਹੁਤ "ਮਾਸੂਮ" ਸੀ ਪਰ ਹੁਣ ਸੋਚ ਕੇ ਅਜੀਬ ਲੱਗਦਾ ਹੈ ਕਿ ਉਹ ਅਜਿਹੇ ਕਿਉਂ ਸਨ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ, ਗੋਵਿੰਦਾ ਨੇ ਵਿਵਾਦਪੂਰਨ ਟਿੱਪਣੀ ਵੀ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ, "ਜੇ ਤੁਸੀਂ ਮਿਠਾਈ ਦੀ ਦੁਕਾਨ 'ਤੇ ਰਹਿੰਦੇ ਹੋਏ ਭੁੱਖੇ ਬਾਹਰ ਆਉਂਦੇ ਹੋ ਤਾਂ ਕਿੰਨੇ ਦੁੱਖ ਦੀ ਗੱਲ ਹੈ?"

ਇਹ ਵੀ ਪੜ੍ਹੋ: ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ ਕੀਤੇ ਸਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News