ਅਦਾਕਾਰ ਗੋਵਿੰਦਾ ਦੇ ਬੇਟੇ ਨਾਲ ਹੋਇਆ ਭਿਆਨਕ ਸੜਕ ਹਾਦਸਾ, ਪੁਲਸ ਕੋਲ ਪਹੁੰਚਿਆ ਮਾਮਲਾ

Friday, Jun 26, 2020 - 09:19 AM (IST)

ਅਦਾਕਾਰ ਗੋਵਿੰਦਾ ਦੇ ਬੇਟੇ ਨਾਲ ਹੋਇਆ ਭਿਆਨਕ ਸੜਕ ਹਾਦਸਾ, ਪੁਲਸ ਕੋਲ ਪਹੁੰਚਿਆ ਮਾਮਲਾ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਬੇਟੇ ਦੀ ਕਾਰ ਨੂੰ ਯਸ਼ਰਾਜ ਦੀ ਗੱਡੀ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਗੋਵਿੰਦਾ ਨੇ ਇਸ ਸ਼ਿਕਾਇਤ ਜੁਹੂ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਜਿਹੜੀ ਗੱਡੀ ਨੇ ਟੱਕਰ ਮਾਰੀ ਉਸ ਨੂੰ ਡਰਾਈਵਰ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਨੇ ਬੀਤੀ ਰਾਤ 8:30 ਵਜੇ ਜੁਹੂ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਦੂਜੀ ਗੱਡੀ ਯਸ਼ਰਾਜ ਬੈਨਰ ਨਾਲ ਜੁੜੇ ਕਿਸੇ ਸ਼ਖ਼ਸ ਦੀ ਸੀ। ਇਸ ਟੱਕਰ 'ਚ ਦੋਵਾਂ ਗੱਡੀਆਂ ਨੂੰ ਮਾਮੂਲੀ ਝਰੀਟਾਂ ਆਈਆਂ ਹਨ, ਜਦੋਂਕਿ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਦੱਸਣਯੋਗ ਹੈ ਕਿ ਗੋਵਿੰਦਾ ਆਖਰੀ ਵਾਰ ਸਾਲ 2019 'ਚ ਆਈ ਕਮੇਡੀ ਡਰਾਮਾ ਫ਼ਿਲਮ 'ਰੰਗੀਲਾ ਰਾਜਾ' 'ਚ ਨਜ਼ਰ ਆਏ ਸਨ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਫਲਾਪ ਸਾਬਿਤ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ।


author

sunita

Content Editor

Related News