ਅਸ਼ਲੀਲ ਫ਼ਿਲਮਾਂ ਦਾ ਮਾਮਲਾ: ''ਹਾਟਸ਼ਾਟ'' ਬਲਾਕ ਹੋਣ ਤੋਂ ਬਾਅਦ ਦੂਜੇ ਐਪ ਲਾਂਚ ਕਰਨ ਦੀ ਤਿਆਰੀ ''ਚ ਸੀ ਰਾਜ ਕੁੰਦਰਾ

Thursday, Jul 22, 2021 - 03:58 PM (IST)

ਅਸ਼ਲੀਲ ਫ਼ਿਲਮਾਂ ਦਾ ਮਾਮਲਾ: ''ਹਾਟਸ਼ਾਟ'' ਬਲਾਕ ਹੋਣ ਤੋਂ ਬਾਅਦ ਦੂਜੇ ਐਪ ਲਾਂਚ ਕਰਨ ਦੀ ਤਿਆਰੀ ''ਚ ਸੀ ਰਾਜ ਕੁੰਦਰਾ

ਮੁੰਬਈ- ਗੂਗਲ ਪਲੇ ਦੁਆਰਾ ਨੀਤੀ ਦੇ ਉਲੰਘਣ ਦੇ ਕਾਰਨ ਓ.ਟੀ.ਟੀ. ਐਪ 'ਹਾਟਸ਼ਾਟ' ਨੂੰ ਬਲਾਕ ਕਰਨ ਤੋਂ ਬਾਅਦ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਪ੍ਰਸਾਰਿਤ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਾਰੋਬਾਰੀ ਰਾਜ ਕੁੰਦਰਾ ਨੇ ਦੂਜੀ ਯੋਜਨਾ ਤਿਆਰ ਕਰ ਰੱਖੀ ਸੀ। ਰਾਜ ਅਤੇ ਉਨ੍ਹਾਂ ਦੇ ਗਰੁੱਪ ਦੇ ਹੋਰ ਮੈਂਬਰਾਂ ਦੇ ਵਿਚਕਾਰ ਵਟਸਐਪ 'ਤੇ ਹੋਈ ਗੱਲਬਾਤ ਤੋਂ ਅਜਿਹਾ ਸੰਕੇਤ ਮਿਲਿਆ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

PunjabKesari

ਇਹ ਵੀ ਪੜ੍ਹੋ-ਕੀ ਸ਼ਿਲਪਾ ਸ਼ੈੱਟੀ ਦਾ ਵੀ ਸੀ ਪਤੀ ਨਾਲ ਅਸ਼ਲੀਲ ਫ਼ਿਲਮਾਂ ਬਣਾਉਣ 'ਚ ਕੋਈ ਰੋਲ? ਮੁੰਬਈ ਪੁਲਸ ਨੇ ਖੋਲ੍ਹੇ ਰਾਜ਼

ਸੋਮਵਾਰ ਦੀ ਰਾਤ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਕੁਝ ਐਪਸ ਰਾਹੀਂ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕੁੰਦਰਾ 23 ਜੁਲਾਈ ਤੱਕ ਪੁਲਸ ਹਿਰਾਸਤ ਵਿਚ ਹੈ। ਸੂਤਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਵਟਸਐਪ ਗੱਲਬਾਤ ਦੇ ਚਾਰ ਸਕ੍ਰੀਨ ਸ਼ਾਟ ਸਾਹਮਣੇ ਆਏ ਹਨ, ਜਿਸ ਵਿਚ ਕੁੰਦਰਾ 'ਐਚ ਅਕਾਊਂਟ' ਸਮੂਹ ਦੇ ਇਕ ਹੋਰ ਮੈਂਬਰ ਨਾਲ 'ਪਲਾਨ ਬੀ' 'ਤੇ ਵਿਚਾਰ ਵਟਾਂਦਰੇ ਕਰ ਰਿਹਾ ਸੀ।

ਇਹ ਵੀ ਪੜ੍ਹੋ-ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ 'ਸੁਪਰ ਡਾਂਸਰ 4' ਦੀ ਸ਼ੂਟਿੰਗ 'ਤੇ ਨਹੀਂ ਪਹੁੰਚੀ ਸ਼ਿਲਪਾ, ਇਸ ਅਦਾਕਾਰਾ ਨੇ ਲਈ ਜਗ੍ਹਾ!
ਰਾਜ ਕੁੰਦਰਾ ਨੇ ਦਿੱਤਾ ਇਹ ਜਵਾਬ
ਗਰੁੱਪ ਦੇ ਇੱਕ ਮੈਂਬਰ ਨੇ ਐਪ ਦੀ ਸਥਿਤੀ (ਹਾਟ ਸ਼ਾਟ) ਬਾਰੇ ਗੂਗਲ ਪਲੇ ਟੀਮ ਦੁਆਰਾ ਭੇਜੀ ਗਈ ਮੇਲ ਦਾ ਇੱਕ ਸਕ੍ਰੀਨਸ਼ਾਟ ਸਾਂਝਾ ਕੀਤਾ। ਇਸ ਬਾਰੇ ਰਾਜ ਕੁੰਦਰਾ ਨੇ ਕਥਿਤ ਤੌਰ 'ਤੇ ਜਵਾਬ ਦਿੱਤਾ, 'ਪਲਾਨ ਬੀ ਦੇ ਤਹਿਤ ਘੱਟੋ ਘੱਟ ਦੋ-ਤਿੰਨ ਹਫਤਿਆਂ 'ਚ ਲਾਈਵ ਆਈ.ਓ.ਐੱਸ ਅਤੇ ਐਂਡਰਾਇਡ 'ਤੇ ਇਕ ਨਵਾਂ ਐਪ ਲਾਂਚ ਕੀਤਾ ਜਾਵੇਗਾ। 'ਇਸ ਗੱਲਬਾਤ ਦੌਰਾਨ ਰੋਬ ਡਿਜੀਟਲ ਮਾਰਕੀਟਿੰਗ ਹੌਟਸ਼ਾਟ ਨਾਮ ਦੇ ਇਕ ਮੈਂਬਰ ਨੇ ਕੁੰਦਰਾ ਨੂੰ ਪੁੱਛਿਆ, 'ਉਦੋਂ ਤੱਕ ਕੀ ਅਸੀਂ ਸਾਰੀਆਂ ਬੋਲਡ ਫ਼ਿਲਮਾਂ ਨੂੰ ਰੋਕ ਦੇਵਾਂਗੇ ਅਤੇ ਦੁਬਾਰਾ ਪਲੇ ਸਟੋਰ 'ਤੇ ਅਪੀਲ ਕਰਾਂਗੇ।'

PunjabKesari

ਇਹ ਵੀ ਪੜ੍ਹੋ- ਰਾਜ ਕੁੰਦਰਾ ਦੀ ਗ੍ਰਿਫ਼ਤਾਰੀ 'ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ, ਕਿਹਾ- 'ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ'
ਮੁੰਬਈ ਪੁਲਸ ਨੇ ਸੋਮਵਾਰ ਨੂੰ ਮਲਵਾਨੀ ਥਾਣੇ ਵਿਚ 4 ਫਰਵਰੀ ਨੂੰ ਦਰਜ ਕੀਤੇ ਕੇਸ ਵਿਚ ਰਾਜ ਕੁੰਦਰਾ ਨੂੰ “ਮੁੱਖ ਸਾਜ਼ਿਸ਼ਕਰਤਾ” ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


author

Aarti dhillon

Content Editor

Related News